54 ਹਜ਼ਾਰ ਪੈਟਰੋਲ ਪੰਪ 13 ਅਕਤੂਬਰ ਨੂੰ ਰਹਿਣਗੇ ਬੰਦ

ਦੇਸ਼ ਭਰ ਦੇ 54 ਹਜ਼ਾਰ ਪੈਟਰੋਲ ਪੰਪ ਆਪਣੀਆਂ ਮੰਗਾਂ ਦੇ ਹੱਕ ਵਿਚ 13 ਅਕਤੂਬਰ ਨੂੰ ਇਕ ਦਿਨ ਦੀ ਹੜਤਾਲ ਕਰਨਗੇ। ਇਸ ਬਾਰੇ ਤੇਲ ਦੀਆਂ ਤਿੰਨ ਕੌਮੀ ਜਥੇਬੰਦੀਆਂ ਦੀ ਇਥੇ ਹੋਈ ਸਾਂਝੀ ਮੀਟਿੰਗ ਵਿਚ ਲਿਆ ਗਿਆ। ਇਹ ਮੰਗਾਂ 4 ਨਵੰਬਰ, 2016 ਤੋਂ ਲਟਕਦੀਆਂ ਹਨ ਜਿਨ੍ਹਾਂ ਵਿਚ ਡੀਲਰ ਮਾਰਜਿਨ ਦੀ ਮੰਗ ਵੀ ਸ਼ਾਮਿਲ ਹੈ। ਜਥੇਬੰਦੀ ਦੇ ਆਗੂਆਂ ਨੇ ਇਸ ਮੌਕੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਰੋਜ਼ਾਨਾ ਬਦਲ ਰਹੀਆਂ ਕੀਮਤਾਂ ਕਾਰਨ ਡੀਲਰਾਂ ਨੂੰ ਕਾਫ਼ੀ ਘਾਟਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਅਸੀਂ 13 ਅਕਤੂਬਰ ਨੂੰ ਪੈਟਰੋਲੀਅਮ ਪਦਾਰਥ ਖ਼ਰੀਦਣਾ ਬੰਦ ਕਰਾਂਗੇ ਤੇ ਜੇਕਰ ਫਿਰ ਵੀ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 27 ਅਕਤੂਬਰ ਤੋਂ ਦੇਸ਼ ਭਰ ਵਿਚ ਅਣਮਿਥੇ ਸਮੇਂ ਦੀ ਹੜਤਾਲ ਕਰ ਦਿੱਤੀ ਜਾਏਗੀ।

Post Author: admin

Leave a Reply

Your email address will not be published. Required fields are marked *