‘ ਸਵੱਛ ਭਾਰਤ ਅਭਿਆਨ ’’ ਦੀ ਸ਼ੂਟਿੰਗ ਸ਼ੁਰੂ ਸਾਨੰੂ ਇਹ ਮੁਹਿੰਮ ਆਪਣੇ ਘਰ ਤੋਂ ਤੇ ਆਲੇ – ਦੁਆਲੇ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਕਟਾਰੀਆ ਯੂ.ਕੇ.

‘‘ ਸਵੱਛ ਭਾਰਤ ਅਭਿਆਨ ’’ ਦੀ ਸ਼ੂਟਿੰਗ ਸ਼ੁਰੂ

ਸਾਨੰੂ ਇਹ ਮੁਹਿੰਮ ਆਪਣੇ ਘਰ ਤੋਂ ਤੇ ਆਲੇ – ਦੁਆਲੇ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਕਟਾਰੀਆ ਯੂ.ਕੇ.

ਫਗਵਾੜਾ 10 ਅਕਤੂਬਰ – ਸਵੱਛ ਭਾਰਤ ’ਚ ਆਪਣਾ ਵਡਮੁੱਲਾ ਯੋਗਦਾਨ ਪਾਉਂਦਿਆਂ ਸਮਾਜ ਸੇਵਕ ਤੇ ਡਾਇਰੈਕਟਰ ਯਤਿੰਦਰ ਰਾਹੀ ਨੇ ਆਮ ਜਨਤਾ ਨੰੂ ਜਾਗਰੂਕ ਕਰਨ ਦੇ ਮੰਤਵ ਨਾਲ ਗੁਰੂੁ ਨਾਨਕ ਵੈਲਫ਼ੇਅਰ ਸੋਸਾੲਟੀ ਪਾਰਕ ਸਤਨਾਮਪੁਰਾ ਵਿਖੇ ਫਿਲਮ ‘‘ ਸਵੱਛ ਭਾਰਤ ਅਭਿਆਨ ’’ ਦੀ ਸ਼ੂਟਿੰਗ ਦਾ ਸ਼ੁੱਭ ਆਰੰਭ ਉੱਘੇ ਸਮਾਜ ਸੇਵੀ ਤੇ ਐਨ. ਆਰ. ਆਈ. ਸ਼੍ਰੀ ਬੀ. ਆਰ. ਕਟਾਰੀਆ ਯੂ.ਕੇ. ਨੇ ਰੀਬਨ ਕੱਟਣ ਤੋਂ ਬਾਅਦ ਨਾਰੀਅਲ ਤੋੜ ਕੇ ਕੀਤਾ। ਇਸ ਫਿਲਮ ਨੂੰ ਯਤਿੰਦਰ ਰਾਹੀ ਡਾਇਰੈਕਟ ਕਰ ਰਹੇ ਹਨ ਤੇ ਇਹ ਫਿਲਮ ਗੌਰਵ ਫਿਲਮਸ ਪ੍ਰੋਡੈਕਸ਼ਨਸ ਵਲੋਂ ਬਣਾਈ ਜਾ ਰਹੀ ਹੈ। ਇਸ ਫ਼ਿਲਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਯਤਿੰਦਰ ਰਾਹੀ ਨੇ ਦੱਸਿਆ ਕਿ ਫ਼ਿਲਮ ਬਣਾਉਣ ਦਾ ਮੇਰਾ ਮੁੱਖ ਮੰਤਵ ਲੋਕਾਂ ਨੰੂ ਸਵੱਛਤਾ ਸਬੰਧੀ ਜਾਣਕਾਰੀ ਦੇਣਾ ਅਤੇ ਆਪਣੇ ਆਲੇ ਦੁਆਲੇ ਨੰੂ ਸਾਫ਼ ਰੱਖਣ ਦਾ ਸੰਦੇਸ਼ ਦੇਣਾ ਹੈ, ਤਾਂ ਜੋ ਭਾਰਤ ਦੇ ਹਰ ਇੱਕ ਸ਼ਹਿਰ, ਪਿੰਡ ਤੇ ਮੁਹੱਲਿਆਂ ਨੰੂ ਸਾਫ਼ ਸੁਥਰਾ ਬਣਾ ਕੇ ਸ਼ੁੱਧ ਵਾਤਾਵਰਣ ਪੈਦਾ ਕੀਤਾ ਜਾ ਸਕੇ। ਯਤਿੰਦਰ ਰਾਹੀ ਨੇ ਕਿਹਾ ਕਿ ਸਵੱਛ ਭਾਰਤ ’ਚ ਯੋਗਦਾਨ ਪਾਉਣ ਲਈ ਇਹ ਮੇਰੀ ਨਿਮਾਣੀ ਜਿਹੀ ਕੋਸ਼ਿਸ਼ ਹੈ। ਇਸ ਮੌਕੇ ਸਮਾਜ ਸੇਵਕ ਬੀ.ਆਰ.ਕਟਾਰੀਆ ਯੂ.ਕੇ. ਨੇ ਆਪਣੇ ਸੰਬੋਧਨ ’ਚ ਫ਼ਿਲਮ ਦੀ ਸਮੁੱਚੀ ਟੀਮ ਨੰੂ ਵਧਾਈ ਦਿੰਦਿਆਂ ਕਿਹਾ ਕਿ ਇਹ ਯਤਿੰਦਰ ਰਾਹੀ ਦਾ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਾਸੀਆਂ ਨੰੂ ਬੀਮਾਰੀਆਂ ਤੋਂ ਬਚਾਉਣ ਲਈ ‘‘ ਸਵੱਛ ਭਾਰਤ ’’ ਮੁਹਿੰਮ ’ਚ ਹਰ ਇੱਕ ਇਨਸਾਨ ਨੰੂ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਥਾਂ – ਥਾਂ ਲੱਗੇ ਗੰਦਗੀ ਦੇ ਢੇਰ ਭਿਆਨਕ ਬੀਮਾਰੀਆਂ ਨੰੂ ਸੱਦਾ ਦਿੰਦੇ ਹਨ। ਇਸ ਲਈ ਸਾਨੰੂ ਇਹ ਮੁਹਿੰਮ ਆਪਣੇ ਘਰ ਤੋਂ ਤੇ ਆਲੇ – ਦੁਆਲੇ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਫ਼ਿਲਮ ਡਾਇਰੈਕਟਰ ਯਤਿੰਦਰ ਰਾਹੀ ਨੇ ਦੱਸਿਆ ਕਿ ਇਸ ਫਿਲਮ ਨੂੰ ਦੇਖ ਕੇ ਜੇਕਰ ਦੱਸ ਲੋਕ ਵੀ ਇਸ ਮੁਹਿੰਮ ਨਾਲ ਜੁੜ ਗਏ ਤਾਂ ਉਹ ਆਪਣੀ ਬਣਾਈ ਹੋਈ ਇਸ ਫਿਲਮ ਨੂੰ ਕਾਮਯਾਬ ਮੰਨਦੇ ਹਨ। ਇਸ ਫਿਲਮ ਵਿੱਚ ਮੁੱਖ ਕਿਰਦਾਰ ਤਨਵੀਰ ਕੌਰ, ਰਚਿਤ ਜੈਨ, ਅਜੈ ਸਹਿਦੇਵ, ਮੰਜੂ, ਪਦਮ ਦੱਤਾ, ਮਨਿੰਦਰ ਗੋਰਾਇਆ, ਬੀ. ਆਰ. ਕਟਾਰੀਆ ਯੂ.ਕੇ,ਜਸ਼ਨਦੀਪ,ਸੰਜਨਾ.ਜਸਲੀਨ,ਜੈਸਮੀਨ,ਖੁਸ਼ੀ,ਪਿ੍ਰਯੰਕਾ,ਸੌਰਭ ਰਾਹੀ,ਭਾਨਵੀਰ ਸਿੰਘ,ਬੰਨੀ,ਅਮਰਿੰਦਰ ਸਿੰਘ,ਅਜੈ ਭਾਥ,ਸੁਖਰਾਜ ਮਾਨ ਤੋਂ ਇਲਾਵਾ ਅਨੇਕਾਂ ਹੀ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਪਾਰਕ ਦੀ ਦੇਖ ਰੇਖ ਕਰਨ ਵਾਲੇ ਸ.ਬਲਦੇਵ ਸਿੰਘ ਸੱਗੂ,ਸ਼੍ਰੀਮਤੀ ਸਰਬਜੀਤ ਕੌਰ ਕੌਂਸਲਰ, ਸਾਬਕਾ ਕੌਂਸਲਰ ਇਕਬਾਲ ਸਿੰਘ ਕੁੰਦੀ,ਜਸਵਿੰਦਰ ਭਗਤਪੁਰਾ,ਰਿੰਪਲ ਰਾਣੀ,ਬਲਬੀਰ ਸਿੰਘ ਘਟੋਰਾ,ਦੇਸ ਰਾਜ,ਅਮਰਜੀਤ,ਰਤਨ ਲਾਲ,ਚਰਨਜੀਤ ਸਿੰਘ ਜੱਖੂ,ਗਿਆਨ ਸਿੰਘ ਚਾਨਾ ਤੋਂ ਇਲਾਵਾ ਅਨੇਕਾਂ ਹੀ ਇਲਾਕਾ ਨਿਵਾਸੀ ਮੌਜੂਦ ਸਨ।

 

Post Author: admin

Leave a Reply

Your email address will not be published. Required fields are marked *