ਪੰਜਾਬ ਦੀ ਗੁਰਦਾਸਪੁਰ ਲੋਕਸਭਾ ਸੀਟ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਨੇ ਉਮੀਦਵਾਰਾਂ ਦੀ ਚੋਣ ਲਈ

ਗੁਰਦਾਸਪੁਰ — ਪੰਜਾਬ ਦੀ ਗੁਰਦਾਸਪੁਰ ਲੋਕਸਭਾ ਸੀਟ ਤੇ 11 ਅਕਤੂਬਰ ਨੂੰ ਹੋਣ ਵਾਲੀ ਉਪ ਚੋਣ ਲਈ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਨੇ ਉਮੀਦਵਾਰਾਂ ਦੀ ਚੋਣ ਲਈ ਗੇਂਦ ਪਾਰਟੀ ਆਹਲਾ ਕਮਾਨ ਭਾਵ ਦਿੱਲੀ ਦੇ ਪਾਲੇ ‘ਚ ਸੁੱਟ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰਦੇ ਹੋਏ ਐਤਵਾਰ ਨੂੰ ਆਪਣੇ ਉਮੀਦਵਾਰ ਦੀ ਘੋਸ਼ਣਾ ਕਰ ਦਿੱਤੀ ਸੀ ਪਰ ਕਾਂਗਰਸ ਤੇ ਭਾਜਪਾ ਅਜੇ ਤਕ ਕੋਈ ਫੈਸਲਾ ਨਹੀਂ ਲੈ ਸਕੀ ਹੈ।

ਮਿਲੀ ਜਾਣਕਾਰੀ ਮੁਤਾਬਕ ਪਾਰਟੀ ਦੇ ਹਾਈਕਮਾਨ ਨੂੰ ਪੰਜ ਨਾਵਾਂ ਦੀ ਸੂਚੀ ਦਿੱਤੀ ਗਈ ਹੈ, ਜਿਨ੍ਹਾਂ ‘ਚੋ ਚਾਰ ਵਾਰ ਸੰਸਦ ਰਹਿ ਚੁੱਕੇ ਮਰਹੂਮ ਵਿਨੋਦ ਖੰਨਾ ਦੀ ਵਿਧਵਾ ਪਤਨੀ ਕਵਿਤਾ ਖੰਨਾ ਤੇ ਸਵਰਣ ਸਲਾਰੀਆ ਮੁਖ ਦਾਅਵੇਦਾਰ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਇਨ੍ਹਾਂ ‘ਚੋਂ ਇਕ ਉਮੀਦਵਾਰ ਦੀ ਚੋਣ ਕਰਨੀ ਹੈ।

ਉਮੀਦਵਾਰ ਤੈਅ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਾਰਟੀ ਦੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਾਲ ਦਿੱਲੀ ‘ਚ ਹੋਣ ਵਾਲੀ ਬੈਠਕ ‘ਚ ਨਾਮ ਦਾ ਐਲਾਨ ਕੀਤੇ ਜਾਣ ਦੇ ਆਸਾਰ ਹਨ। ਅਜਿਹੀਆਂ ਸੰਭਾਵਨਾਵਾਂ ਹਨ ਕਿ ਜਾਖੜ ਦੇ ਨਾਂ ‘ਤੇ ਮੋਹਰ ਲੱਗ ਜਾਵੇਗੀ ਹਾਲਾਂਕਿ ਸੰਸਦ ਪ੍ਰਤਾਪ ਸਿੰਘ ਬਾਜਵਾ ਗੁੱਟ ਚਾਹੁੰਦਾ ਹੈ ਕਿ ਬਾਜਵਾ ਦੀ ਪਤਨੀ ਚਰਨਜੀਤ ਕੌਰ ਦੀ ਉਮੀਦਵਾਰ ਬਣਿਆ ਜਾਵੇ ਪਰ ਇਹ ਤੈਅ ਕਰਨਾ ਹਾਈਕਮਾਨ ‘ਤੇ ਨਿਰਭਰ ਕਰਦਾ ਹੈ। ਕੈਪਟਨ ਸਿੰਘ ਦੇ ਵਿਦੇਸ਼ੋਂ ਪਰਤਣ ਤੋਂ ਬਾਅਦ ਕਲ ਉਨ੍ਹਾਂ ਦੀ ਆਸ਼ਾ ਕੁਮਾਰੀ ਤੇ ਜਾਖੜ ਦੇ ਨਾਲ ਬੈਠਕ ਹੋਈ ਜਿਸ ‘ਚ ਵੱਖ-ਵੱਖ ਨਾਵਾਂ ‘ਤੇ ਲੰਮੀ ਚਰਚਾ ਹੋਈ ਹੈ।

Post Author: Gurmit Palahi

Leave a Reply

Your email address will not be published. Required fields are marked *