ਐਕਸਰੇ ਦੀ ਥਾਂ ਲਵੇਗਾ ਕੈਮਰਾ

ਐਕਸਰੇ ਤਕਨੀਕ ਛੇਤੀ ਹੀ ਅਤੀਤ ਦਾ ਹਿੱਸਾ ਬਣ ਸਕਦੀ ਹੈ। ਭਾਰਤੀ ਮੂਲ਼ ਦੇ ਵਿਗਿਆਨਕ ਦੀ ਅਗਵਾਈ ‘ਚ ਬ੍ਰਿਟਿਸ਼ ਯੂਨੀਵਰਸਿਟੀ ਦੇ ਸ਼ੋਧਕਰਾਵਾਂ ਨੇ ਅਜਿਹਾ ਕੈਮਰਾ ਵਿਕਸਿਤ ਕੀਤਾ ਹੈ ਜੋ ਸਰੀਰ ਦੇ ਅੰਦਰ ਦੀਆਂ ਸਾਫ਼ ਤਸਵੀਰਾਂ ਲੈਣ ‘ਚ ਸਮਰੱਥ ਹੈ। ਯੂਨੀਵਰਸਿਟੀ ਆਫ਼ ਐਡਿਨਬਰਗ ‘ਚ ਮੋਲੇਕਿਊਲਰ ਇਮੇਜਿੰਗ ਐਂਡ ਹੈਲਥਕੇਅਰ ਮਾਮਲਿਆਂ ਦੇ ਪ੍ਰੋਫੈਸਰ ਕੇਵ ਧਾਲੀਵਾਲ ਦਾ ਮੰਨਣਾ ਹੈ ਕਿ ਭਵਿੱਖ ‘ਚ ਡਾਕਟਰਾਂ ਨੂੰ ਮਹਿੰਗੇ ਸਕੈਨ ਤੇ ਐਕਸਰੇ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਇਸ ਕੈਮਰੇ ਦਾ ਵੱਖ ਵੱਖ ਉਦੇਸ਼ਾਂ ਨੂੰ ਪੂਰਾ ਕਰਨ ‘ਚ ਇਸਤੇਮਾਲ ਕੀਤਾ ਜਾ ਸਕੇਗਾ। ਹੈਲਥਕੇਅਰ ‘ਚ ਕਿਸੇ ਵੀ ਸਥਾਨ ਦਾ ਪਤਾ ਲਗਾਉਣਾ ਬਹੁਤ ਅਹਿਮ ਹੁੰਦਾ ਹੈ। ਐਂਡੋਸਕੋਪੀ ‘ਚ ਸਰੀਰ ਦੇ ਅੰਦਰ ਜਾਣ ‘ਤੇ ਕਿਰਨਾਂ ਆਮ ਤੌਰ ‘ਤੇ ਖਿੱਲਰ ਜਾਂਦੀਆਂ ਹਨ, ਜਿਸ ਨਾਲ ਕਈ ਅੰਗਾਂ ਦੀ ਸਹੀ ਤਸਵੀਰ ਸਾਹਮਣੇ ਨਹੀਂ ਆਉਂਦੀ। ਸੰਵੇਦਨਸ਼ੀਲ ਤਕਨੀਕ ਨਾਲ ਲੈਸ ਨਵਾਂ ਕੈਮਰਾ ਪ੍ਰਕਾਸ਼ ਦੇ ਹਰ ਕਣ ਨੂੰ ਕੈਦ ਕਰਨ ‘ਚ ਸਮਰੱਥ ਹੈ।

Post Author: admin

Leave a Reply

Your email address will not be published. Required fields are marked *