ਦਿੱਲੀ ਦੀਆਂ ਹੱਦਾਂ/ ਬਲਤੇਜ ਸੰਧੂ ਬੁਰਜ ਲੱਧਾ

ਨੀ ਤੈਨੂੰ ਆਪਣੀ ਤਾਕਤ ਤੇ ਜਿਆਦਾ ਹੀ ਗਰੂਰ ਹੋ ਗਿਆ
ਤੂੰ ਚੱਕੀ ਫਿਰਦੀ ਏ ਬਹੁਤੀ ਅੱਤ ਦਿੱਲੀਏ।।

ਦਿੱਲੀ ਦੀਆਂ ਹੱਦਾਂ ਉੱਤੇ ਬੈਠਿਆਂ ਨੂੰ ਹੋ ਚੱਲੇ ਦੋ ਨੀਂ ਮਹੀਨੇ ਤੇਰੀਆਂ ਬਰੂਹਾਂ ਉੱਤੇ ਸਹੀਦ ਹੋਈ ਜਾਂਦੇ ਪੁੱਤ ਪੰਜਾਬ ਦੇ ਨਗੀਨੇ।
ਜਾਣ ਕਾਲਜੇ ਵਲੂੰਧਰੇ ਮਾਪਿਆਂ ਦੇ ਮਾਰੇ ਡੂੰਘੀ ਸੱਟ ਦਿੱਲੀਏ
ਨੀ ਤੈਨੂੰ ਆਪਣੀ ਤਾਕਤ ਤੇ ਜਿਆਦਾ ਹੀ ਗਰੂਰ ਹੋ ਗਿਆ
ਤੂੰ ਚੱਕੀ ਫਿਰਦੀ ਏ ਬਹੁਤੀ ਅੱਤ ਦਿੱਲੀਏ ,,,

ਪੰਜਾਬੀ ਜਿੱਦ ਦੇ ਨੇ ਪੱਕੇ ਸਦਾ ਵੈਰੀ ਦੀਆਂ ਆਕੜਾ ਨੂੰ ਭੰਨੀਏ
ਪੁੱਤ ਦਸਮੇਸ਼ ਪਿਤਾ ਬਾਜਾਂ ਵਾਲੇ ਦੇ ਨਾਂ ਅਸੀਂ ਈਨ ਮੰਨੀਏ,
ਕੁੰਭਕਰਨੀ ਨੀਂਦ ਪਈ ਏ ਸੁੱਤੀ ਪਾਸਾ ਵੱਟ ਦਿੱਲੀਏ
ਨੀ ਤੈਨੂੰ ਆਪਣੀ ਤਾਕਤ ਤੇ ਜਿਆਦਾ ਹੀ ਗਰੂਰ ਹੋ ਗਿਆ
ਤੂੰ ਚੱਕੀ ਫਿਰਦੀ ਏ ਬਹੁਤੀ ਅੱਤ ਦਿੱਲੀਏ ,

ਦਿੱਲੀਏ ਆਪਣੀਆ ਆਦਤਾਂ ਤੋਂ ਆ ਜਾਅ ਤੂੰ ਬਾਜ ਨੀ
ਬੈਠ ਤਖਤ ਤੇ ਆਮ ਲੋਕਾਂ ਦੀ ਤੈਨੂੰ ਸੁਣੇ ਨਾ ਆਵਾਜ ਨੀ
ਆਪਣੇ ਹੰਕਾਰ ਵਿੱਚ ਨੀ ਜਾਈ ਨਾ ਤੂੰ ਆਪੇ ਮੱਚ ਦਿੱਲੀਏ।
ਨੀ ਤੈਨੂੰ ਆਪਣੀ ਤਾਕਤ ਤੇ ਜਿਆਦਾ ਹੀ ਗਰੂਰ ਹੋ ਗਿਆ
ਤੂੰ ਚੱਕੀ ਫਿਰਦੀ ਏ ਬਹੁਤੀ ਅੱਤ ਦਿੱਲੀਏ ,,,,

ਕਿਸਾਨਾਂ ਲਈ ਨੀਤੀ ਦੋਗਲੀ ਏ ਤੇਰੀ ਤੇਰੇ ਮਨ ਵਿੱਚ ਖੋਟ ਨੀ
ਲੱਗਦਾ ਏ ਭੁੱਲ ਬੈਠੀ ਸੰਧੂਆਂ,ਤਖ਼ਤ ਬਿਠਾਇਆ ਤੈਨੂੰ ਸਾਡੀ ਵੋਟ ਨੀ
ਵੱਡਿਆਂ ਘਰਾਣਿਆਂ ਦੀ ਕਰੇ ਚਾਪਲੂਸੀ ਸਾਥੋਂ ਲਿਆ ਪਾਸਾ ਵੱਟ ਦਿੱਲੀਏ
ਨੀ ਤੈਨੂੰ ਆਪਣੀ ਤਾਕਤ ਤੇ ਜਿਆਦਾ ਹੀ ਗਰੂਰ ਹੋ ਗਿਆ
ਤੂੰ ਚੱਕੀ ਫਿਰਦੀ ਏ ਬਹੁਤੀ ਅੱਤ ਦਿੱਲੀਏ,,,,,,

ਬਲਤੇਜ ਸੰਧੂ ਬੁਰਜ ਲੱਧਾ
ਜ਼ਿਲਾ ਬਠਿੰਡਾ।
9465818158

Post Author: admin

Leave a Reply

Your email address will not be published. Required fields are marked *