
ਗਾਂਧੀਨਗਰ : ਦੁਨੀਆ ਦੀ ਸਭ ਤੋਂ ਵੱਡੀ ਇਲੈਕਟਿ੍ਕ ਕਾਰ ਕੰਪਨੀ ਟੈਸਲਾ ਦਾ ਅਗਲਾ ਟਿਕਾਣਾ ਗੁਜਰਾਤ ਹੋ ਸਕਦਾ ਹੈ। ਬੇਂਗਲੁਰੂ ‘ਚ ਦਫ਼ਤਰ ਸ਼ੁਰੂ ਕਰਨ ਤੋਂ ਬਾਅਦ ਟੈਸਲਾ ਗੁਜਰਾਤ, ਤਾਮਿਲਨਾਡੂ ਤੇ ਆਂਧਰ ਪ੍ਰਦੇਸ਼ ਸਮੇਤ ਕੁਝ ਸੂਬਿਆਂ ‘ਚ ਆਪਣੇ ਪਲਾਂਟ ਲਈ ਮੁਫ਼ੀਦ ਜਗ੍ਹਾ ਦੀ ਭਾਲ ਕਰ ਰਹੀ ਹੈ। ਗੁਜਰਾਤ ਮੁੱਖ ਮੰਤਰੀ ਦੇ ਦਫ਼ਤਰ ਦੇ ਸੀਨੀਅਰ ਅਧਿਕਾਰੀ ਕੰਪਨੀ ਦੇ ਉੱਚ ਅਧਿਕਾਰੀਆਂ ਦੇ ਸੰਪਰਕ ‘ਚ ਹੈ।

ਟੈਸਲਾ ਦੇ ਮਾਲਕ ਤੇ ਹਾਲ ਹੀ ਦੁਨੀਆ ਦੇ ਸਭ ਤੋਂ ਵੱਡੇ ਧਨਾਢ ਬਣੇ ਐਲਨ ਮਸਕ ਦਾ ਨਾਂ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਦੀ ਜ਼ੁਬਾਨ ‘ਤੇ ਹੈ। ਟਾਟਾ, ਮਾਰੂਤੀ ਸੁਜ਼ੂਕੀ ਤੇ ਹੁੰਡਈ ਵਰਗੀਆਂ ਆਟੋਮੋਬਾਈਲ ਕੰਪਨੀਆਂ ਤੋਂ ਬਾਅਦ ਹੁਣ ਟੈਸਲਾ ਵੀ ਗੁਜਰਾਤ ਆ ਸਕਦੀ ਹੈ। ਮੁੱਖ ਦਫ਼ਤਰ ਤੇ ਉਦਯੋਗ ਤੇ ਖਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਮਨੋਜ ਦਾਸ ਦੱਸਦੇ ਹਨ ਕਿ ਸਰਕਾਰ ਦੇ ਕਈ ਸੀਨੀਅਰ ਅਧਿਕਾਰੀ ਟੈਸਲਾ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ‘ਚ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਟੋਮੋਬਾਈਲ ਕੰਪਨੀ ਲਈ ਗੁਜਰਾਤ ਸਭ ਤੋਂ ਹਰਮਨ ਪਿਆਰਾ ਸੂਬਾ ਹੈ