ਚੋਣ ਮੈਨੀਫੈਸਟੋ/ ਬਿੰਦਰ ਜਾਨ ਏ ਸਾਹਿਤ

ਚੋਣ ਮੈਨੀਫੈਸਟੋ ਲੱਭਦੇ ਲੱਭਦੇ

ਲੰਘ ਗਏ  ਨੇ ਚਾਰ  ਕੁ  ਸਾਲ 

ਆਪੇ ਲਿੱਖ ਕੇ ਆਪੇ ਭੁੱਲ ਗਏ 

ਸਰਕਾਰਾਂ  ਦੇ ਵੇਖ  ਲਓ ਹਾਲ 

ਵੋਟਾਂ ਨੇੜੇ ਸਰਗਰਮ ਹੋ ਜਾਂਦੇ  

ਜਿੱਤ  ਪਿੱਛੋਂ  ਮੁੜ  ਕੱਛੂ  ਚਾਲ 

ਰੇਤਾ  ਬਜਰੀ  ਨਸ਼ੇ  ਵਿਕਾ  ਕੇ 

ਆਪ   ਹੋ  ਗਏ    ਮਾਲਾਮਾਲ 

ਫੇਰ ਆਉਣਗੇ  ਵੋਟਾਂ   ਮੰਗਣ

ਵਾਦਿਆਂ ਦੀ ਪੰਡ ਲੈ ਕੇ ਨਾਲ 

ਕੋਈ ਚੁੱਕਦਾ ਜਾਤ ਦਾ ਫ਼ਾਇਦਾ

ਕੋਈ  ਧਰਮ ਨੂੰ  ਬਣਾਵੇ  ਢਾਲ

ਝੂਠ  ਨਿਰਾ  ਹੀ ਬੋਲ  ਬੋਲ ਕੇ 

ਬੁਣਦੇ ਰਹਿੰਣ ਏ ਲੀਡਰ ਜਾਲ 

ਸੱਤਰ  ਸਾਲ  ਤੋਂ ਲੁੱਟ  ਰਹੇ  ਨੇ

ਕਰ ਦਿੱਤਾ  ਏ ਮੁਲਕ  ਕੰਗਾਲ

ਘਰ ਘਰ ਸ਼ਰਾਬਾਂ ਨੋਟ ਵੰਡ ਕੇ

ਨਵੀਂ ਪੀੜ੍ਹੀ ਕਰ ਰਹੇ  ਨਿਢਾਲ 

ਸਰਕਾਰਾਂ  ਦੀ ਆਸ   ਤੇ  ਬੈਠੇ

ਮਜ਼ਬੂਰ   ਲੋਕੀਂ  ਹੋਏ   ਬੇਹਾਲ 

ਜਾਗੋ  ਪੰਜਾਬੀ   ਵੋਟਰੋ   ਜਾਗੋ 

ਹੁਣ ਤਾਂ  ਕਰੋ  ਕੋਈ   ਖ਼ਿਆਲ 

ਬਦਲੋ ਹੁਣ ਇਤਿਹਾਸ ਦੇ  ਪੰਨੇ

ਬਿੰਦਰਾ  ਕੋਈ   ਕਰੋ   ਕਮਾਲ 

ਮਜ਼ਦੂਰ  ਬਣਾਕੇ  ਮੁੱਖ  ਮੰਤਰੀ

ਪੈਦਾ ਕਰੋ ਹੁਣ  ਨਵੀਂ  ਮਿਸਾਲ 

ਬਿੰਦਰ ਜਾਨ ਏ ਸਾਹਿਤ ਇਟਲੀ 

00393278159218

Post Author: admin

Leave a Reply

Your email address will not be published. Required fields are marked *