
ਚੰਡੀਗੜ੍ਹ: ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਇੱਕ ਹਫ਼ਤੇ ਪਹਿਲਾਂ ਸ੍ਰੀ ਬਰਾੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਸ਼੍ਰੀ ਬਰਾੜ 50 ਹਾਜ਼ਰ ਦਾ ਮੁਚੱਲਕ ਭਰ ਸ਼ਾਮ ਤਕ ਰਿਹਾਅ ਹੋ ਜਾਣਗੇ।
ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।ਸ਼੍ਰੀ ਬਰਾੜ ਤੇ ਗਾਣੇ ਦੇ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ਹਨ। ਸ਼੍ਰੀ ਬਰਾੜ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ।
ਦੱਸ ਦੇਈਏ ਕਿ ਇਸ ਗਾਣੇ ਦੇ ਵਿਚ ਬਾਰਬੀ ਮਾਨ ਵੀ ਸ਼ਾਮਲ ਸੀ ਤੇ ਸ਼੍ਰੀ ਬਰਾੜ ਨੇ ਉਸ ਗਾਣੇ ਨੂੰ ਲਿਖਿਆ ਸੀ। ਇਸ ਪੂਰੇ ਮੁੱਦੇ ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਬਾਰਬੀ ਮਾਨ ਨੇ ਇੱਕ ਵੀਡੀਓ ਪੋਸਟ ਕੀਤਾ ਹੈ ਤੇ ਕਿਹਾ ਹੈ ਕਿ “ਉਨ੍ਹਾਂ ਦੀ ਕੋਈ ਮੰਸ਼ਾ ਨਹੀਂ ਸੀ ਕਿਸੀ ਨੂੰ ਨੁਕਸਾਨ ਪਹੁੰਚਾਉਣ ਦੀ ਪਰ ਜੇਕਰ ਜਾਣੇ ਅਣਜਾਣੇ ‘ਚ ਸਾਡੇ ਤੋਂ ਜੇ ਕੋਈ ਵੀ ਗ਼ਲਤੀ ਹੋਈ ਹੈ ਤਾਂ ਮੈਂ ਆਪਣੀ ਟੀਮ ਵੱਲੋਂ ਮਾਫੀ ਮੰਗਦੀ ਹਾਂ, ਤੇ ਇਸ ਪੂਰੇ ਮਾਮਲੇ ਨੂੰ ਕੋਈ ਪੋਲੀਟੀਕਲ ਐਂਗਲ ਨਾ ਦਿੱਤਾ ਜਾਵੇ।”