ਪੰਜਾਬੀ ਕਲਾਕਾਰਾਂ ਅਤੇ ਬੌਲੀਵੁੱਡ ਹਸਤੀਆਂ ਵੱਲੋਂ ਭਾਰਤ ਬੰਦ ਦਾ ਸਮਰਥਨ

ਨਵੀਂ ਦਿੱਲੀ, 8 ਦਸੰਬਰ- ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ, ਐਮੀ ਵਿਰਕ, ਗੁਰਦਾਸ ਮਾਨ ਅਤੇ ਹੋਰਨਾਂ ਨੇ ਕਿਸਾਨ ਸੰਗਠਨਾਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਹੈ। ਦੋਸਾਂਝ ਨੇ ਸੜਕ ’ਤੇ ਬੈਠੇ ਕਿਸਾਨਾਂ ਦੀ ਬਲੈਕ ਐਂਡ ਵ੍ਹਾਈਟ ਤਸਵੀਰ ਟਵਿੱਟਰ ’ਤੇ ਸਾਂਝੀ ਕਰਦਿਆਂ ਲਿਖਿਆ, ‘ਭਾਰਤ ਬੰਦ’। ਇਸੇ ਫੋਟੋ ਨੂੰ ਐਮੀ ਵਿਰਕ ਨੇ ਵੀ ਟਵਿੱਟਰ ’ਤੇ ਸਾਂਝਾ ਕੀਤਾ ਅਤੇ ਲਿਖਿਆ ‘ ਅੱਜ ਭਾਰਤ ਬੰਦ, ਮੋਦੀ ਹਾਂ ਜਾਂ ਨਾ। ’’ ਨੀਰੂ ਬਾਜਵਾ ਅਤੇ ਗਿੱਪੀ ਗ੍ਰੇਵਾਲ ਨੇ ਵੀ ਆਪਣੇ ਟਵਿਟਰ ਹੈਂਡਲ ’ਤੇ ਭਾਰਤ ਬੰਦ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਗੁਰਦਾਸ ਮਾਨ ਨੇ ਕਿਹਾ ਕਿ ਉਹ ਹਮੇਸ਼ਾ ਕਿਸਾਨਾਂ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਇਕ ਕਿਸਾਨ ਨੂੰ ਗਲ ਲਾਉਣ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਮੈਂ ਬਹੁਤ ਕੁਝ ਕਹਿਣਾ ਚਾਹੁੰਦਾ ਹਾਂ ਪਰ ਸਿਰਫ ਇੰਨਾ ਹੀ ਕਹਾਂਗਾ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਅਤੇ ਹਮੇਸ਼ਾ ਖੜਾ ਰਹਾਂਗਾ। ਜੈ ਕਿਸਾਨ’ । ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਇਕ ਖੇਤ ਦੀ ਤਸਵੀਰ ਸਾਂਝੀ ਕੀਤੀ ਜਿਸ ’ਤੇ ‘ ਜੈ ਕਿਸਾਨ’ ਲਿਖਿਆ ਹੈ ਅਤੇ ਭਾਰਤ ਦਾ ਨਕਸ਼ਾ ਬਣਿਆ ਹੋਇਆ ਹੈ ਅਤੇ ਉਸ ’ਤੇ ਤਾਲਾ ਲੱਗਿਆ ਹੈ। ਮਾਨ ਨੇ ਟਵੀਟ ਕੀਤਾ, ‘‘ ਅੱਜ ਅਸੀਂ ਇਤਿਹਾਸ ਬਣਾ ਰਹੇ ਹਾਂ। ਅੱਜ ਭਾਰਤ ਬੰਦ ਹੈ। ’’ ਦੱਖਣੀ ਫਿਲਮਾਂ ਦੇ ਅਦਾਕਾਰ ਪ੍ਰਕਾਸ਼ ਰਾਜ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਚਿੰਤਾਵਾਂ ਦਾ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਪੰਜਾਬੀ ਗਾਇਕ ਮੀਕਾ ਨੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਨ ਲਈ ਕਿਹਾ

Post Author: admin

Leave a Reply

Your email address will not be published. Required fields are marked *