ਕੈਪਟਨ ਨੇ ਨਵਜੋਤ ਸਿੱਧੂ ਨੂੰ ਖਾਣੇ ਤੇ ਸੱਦਾ ਦਿੱਤਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕੱਲ੍ਹ ਦੁਪਹਿਰ ਦੇ ਖਾਣੇ ਤੇ ਸੱਦਾ ਦਿੱਤਾ ਹੈ। ਇਸ ਮੁਲਾਕਾਤ ਵਿੱਚ ਸੂਬਾ ਪੱਧਰੀ ਤੇ ਨੈਸ਼ਨਲ ਲੈਵਲ ਦੀ ਰਾਜਨੀਤੀ ਤੇ ਚਰਚਾ ਕੀਤੀ ਜਾ ਸਕਦੀ ਹੈ।ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਕੈਪਟਨ ਤੇ ਸਿੱਧੂ ਵਿਚਾਲੇ ਸਬੰਧ ਠੀਕ ਨਹੀਂ ਚੱਲ ਰਹੇ। ਅਜਿਹੇ ਵਿੱਚ ਕੈਪਟਨ ਦਾ ਸਿੱਧੂ ਨੂੰ ਸੱਦਾ ਦੋਵਾਂ ਵਿਚਾਲੇ ਪੈਦਾ ਖਟਾਸ ਨੂੰ ਘੱਟ ਕਰਨ ਵਾਲਾ ਹੋ ਸਕਦਾ ਹੈ।

Post Author: admin

Leave a Reply

Your email address will not be published. Required fields are marked *