
ਸਰੀ, 24 ਨਵੰਬਰ – ਬੀ.ਸੀ. ਲਿਬਰਲ ਪਾਰਟੀ ਵੱਲੋਂ ਸ਼ਰਲੀ ਬੌਂਡ ਨੂੰ ਪਾਰਟੀ ਦੀ ਅੰਤ੍ਰਿਮ ਲੀਡਰ ਬਣਾਇਆ ਗਿਆ ਹੈ। ਲੀਡਰਸ਼ਿਪ ਦਾ ਫੈਸਲਾ ਹੋਣ ਤੱਕ ਉਹ ਪਾਰਟੀ ਮੁਖੀ ਦੀ ਜ਼ਿੰਮੇਵਾਰੀ ਸੰਭਾਲਣਗੇ। ਛੇਵੀਂ ਵਾਰ ਐਮ.ਐਲ.ਏ. ਬਣੀ ਸ਼ਰਲੀ ਬੌਂਡ ਪਿਛਲੀ ਲਿਬਰਲ ਸਰਕਾਰ ਦੌਰਾਨ ਡਿਪਟੀ ਪ੍ਰੀਮੀਅਰ ਅਤੇ ਜਸਟਿਸ ਮੰਤਰੀ ਰਹੇ ਹਨ।
ਜ਼ਿਕਰਯੋਗ ਹੈ ਕਿ ਬੀਸੀ ਲਿਬਰਲ ਪਾਰਟੀ ਦੇ ਪ੍ਰਧਾਨ ਐਂਡਰਿਊ ਵਿਲਕਿਨਸਨ ਨੇ 24 ਅਕਤੂਬਰ ਨੂੰ ਹੋਈਆਂ ਸੂਬਾਈ ਚੋਣਾਂ ਵਿਚ ਹੋਈ ਹਾਰ ਉਪਰੰਤ ਸ਼ਨੀਵਾਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਅੰਤ੍ਰਿਮ ਲੀਡਰ ਦੀ ਜ਼ਿੰਮੇਂਵਾਰੀ ਸੰਭਾਲਦਿਆਂ ਬਰਲੀ ਬੌਂਡ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਸੂਬੇ ਦੀ ਐਨ.ਡੀ.ਪੀ. ਸਰਕਾਰ ਉਪਰ ਆਪਣੀਅਜ਼ਿੰਮੇਵਾਰੀਆਂ ‘ਤੇ ਖਰਾ ਉਤਰਨ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿਣਗੇ।