ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦਾ ਦੇਹਾਂਤ

ਗੁਹਾਟੀ, 23 ਨਵੰਬਰ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦਾ ਅੱਜ ਦੇਹਾਂਤ ਹੋ ਗਿਆ। 84 ਸਾਲਾ ਆਗੂ ਦੀ ਇੱਥੇ ਕੋਵਿਡ ਮਗਰੋਂ ਸਿਹਤ ਵਿਚ ਪਏ ਵਿਗਾੜ ਕਾਰਨ ਮੌਤ ਹੋ ਗਈ।  ਸੂਬੇ ਦੇ ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਉਨ੍ਹਾਂ ਦੇ ਅਕਾਲ ਚਲਾਣੇ ਦੀ ਪੁਸ਼ਟੀ ਕੀਤੀ ਹੈ। ਗੋਗੋਈ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੀ ਹਾਲਤ ਬੇਹੱਦ ਗੰਭੀਰ ਸੀ। ਗੋਗੋਈ ਵੈਂਟੀਲੇਟਰ ’ਤੇ ਸਨ ਅਤੇ ਉਨ੍ਹਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਛੇ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਗੋਗੋਈ ਨੂੰ 2 ਨਵੰਬਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

ਤਰੁਣ ਗੋਗੋਈ ਨੇ ਪਹਿਲੀ ਵਾਰ 2001 ਵਿਚ ਅਸਾਮ ਦੀ ਕਮਾਨ ਸੰਭਾਲੀ ਸੀ ਤੇ ਲਗਾਤਾਰ ਤਿੰਨ ਵਾਰ (2001-16) ਮੁੱਖ ਮੰਤਰੀ ਬਣੇ। 2001 ਤੋਂ ਲਗਾਤਾਰ ਉਹ ਵਿਧਾਇਕ ਸਨ। ਇਸ ਤੋਂ ਇਲਾਵਾ ਛੇ ਵਾਰ ਉਹ ਸੰਸਦ ਮੈਂਬਰ ਤੇ ਦੋ ਵਾਰ ਕੇਂਦਰੀ ਮੰਤਰੀ ਵੀ ਰਹੇ। ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਕਾਰਜਕਾਲ ਕਾਫ਼ੀ ਸਫ਼ਲ ਮੰਨਿਆ ਜਾਂਦਾ ਹੈ। ਹਾਲਾਂਕਿ ਤੀਸਰੀ ਵਾਰ ਮੁੱਖ ਮੰਤਰੀ ਬਣਨ ’ਤੇ ਉਨ੍ਹਾਂ ਨੂੰ ਪਾਰਟੀ ਅੰਦਰੋਂ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ।

Post Author: admin

Leave a Reply

Your email address will not be published. Required fields are marked *