ਅੰਮ੍ਰਿਤਸਰ ਤੋਂ 24 ਨਵੰਬਰ ਨੂੰ ਚੱਲਣਗੀਆਂ ਇਹ 8 ਪੈਸੰਜਰ ਟ੍ਰੇਨਾਂ

ਅੰਮ੍ਰਿਤਸਰ : ਕਿਸਾਨਾਂ ਨੇ ਟਰੈਕ ਖਾਲੀ ਕਰਨ ਤੋਂ ਬਾਅਦ ਰੇਲਵੇ ਨੇ ਕੁਝ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ 24 ਨਵੰਬਰ ਨੂੰ ਅੱਠ ਟ੍ਰੇਨਾਂ ਵੱਖ ਵੱਖ ਰਾਜਾਂ ਤੋਂ ਅੰਮ੍ਰਿਤਸਰ ਆਉਣ ਦੀ ਸੰਭਾਵਨਾ ਹੈ। ਇਸ ਵਿਚ ਬਾਂਦਰਾ ਟਰਮੀਨਲ ਤੋਂ ਗੱਡੀ ਨੰਬਰ 2925, ਜੈਪੁਰ-ਅੰਮ੍ਰਿਤਸਰ 04649, ਸਚਖੰਡ ਐਕਸਪ੍ਰੈਸ 2715, ਗੋਲਡਨ ਟੈਂਪਲ 2903,ਨਵੀਂ ਦਿੱਲੀ ਤੋਂ ਅੰਮ੍ਰਿਤਸਰ 2029, ਧਨਬਾਦ ਤੋਂ ਫਿਰੋਜ਼ਪੁਰ 3307, ਬੇਗਮਪੁਰਾ ਐਕਸਪ੍ਰੈਸ 2237 ਅਤੇ ਗੋਰਖਪੁਰ 2587 ਸ਼ਾਮਲ ਹਨ। ਇਸੇ ਤਰ੍ਹਾਂ ਇਹ ਸਾਰੀਆਂ ਇਥੋਂ ਵਾਪਸ ਜਾਣਗੀਆਂ। ਸਥਾਨਕ ਰੇਲਵੇ ਪ੍ਰਬੰਧਕਾਂ ਮੁਤਾਬਕ ਪ੍ਰਤੀ ਟ੍ਰੇਨ ਵਿਚ ਅੰਮ੍ਰਿਤਸਰ ਤੋਂ ਜਾਣ ਵਾਲੇ ਯਾਤਰੀਆਂ ਦੀ ਗਿਣਤੀ 500 ਤੋਂ 700 ਹੈ। ਹਾਲਾਂਕਿ ਟ੍ਰੇਨਾਂ ਚਲਣ ਦਾ ਪਤਾ ਲੱਗਣ ’ਤੇ ਸੋਮਵਾਰ ਨੂੰ ਭਾਰੀ ਗਿਣਤੀ ਵਿਚ ਮੁਸਾਫ਼ਰ ਆਪਣੀ ਟਿਕਟ ਬੁੱਕ ਕਰਵਾਉਣ ਲਈ ਰੇਲਵੇ ਸਟੇਸ਼ਨ ਪਹੁੰਚੇ। ਇਸ ਤੋਂ ਇਲਾਵਾ ਮਾਲਗੱਡੀਆਂ ਵੀ ਚਲਾਏ ਜਾਣ ਦੀ ਸੰਭਾਵਨਾ ਹੈ। ਇਸ ਲਈ ਸੋਮਵਾਰ ਸਵੇਰੇ ਤਿੰਨ ਵਾਰ ਇਲੈਕਟ੍ਰਿਕ ਇੰਜਨ ਦਾ ਟਰਾਇਲ ਲਿਆ ਗਿਆ। ਅਜੇ ਤਕ ਰੇਲਵੇ ਵੱਲੋਂ ਮਾਲਗੱਡੀਆਂ ਦਾ ਕੋਈ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ। ਅੱਜ ਟਿਕਟਾਂ ਦੀ ਬੁਕਿੰਗ ਕਰਾਉਣ ਲਈ ਸਟੇਸ਼ਨ ਪੁੱਜੇ ਲੋਕਾਂ ਦੇ ਚਿਹਰੇ ’ਤੇ ਕਾਫੀ ਖੁਸ਼ੀ ਨਜ਼ਰ ਆ ਰਹੀ ਸੀ। ਇਨ੍ਹਾਂ ਵਿਚੋਂ ਬਹੁਤੇ ਲੋਕ ਤਿਉਹਾਰਾਂ ’ਤੇ ਆਪਣੇ ਘਰ ਜਾਣਾ ਚਾਹੁੰਦੇ ਸਨ

Post Author: admin

Leave a Reply

Your email address will not be published. Required fields are marked *