ਕਿਸਾਨ ਜਥੇਬੰਦੀਆਂ ਵਲੋਂ ਮਾਲਗੱਡੀਆਂ ਦੀ ਆਵਾਜਾਈ ਮੁੜ ਬੰਦ

ਜਲੰਧਰ:  ਪੰਜਾਬ ‘ਚ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਗਠਨਾਂ ਨੇ ਹੁਣ ਰੇਲਵੇ ਟਰੈਕਾਂ ਤੇ ਧਰਨਾ ਖ਼ਤਮ ਕਰ ਦਿੱਤਾ ਸੀ। ਜਿਸ ਕਰਕੇ ਤਿੰਨ-ਚਾਰ ਦਿਨਾਂ ਤੋਂ ਪੰਜਾਬ ‘ਚ ਮਾਲਗੱਡੀਆਂ ਦੀ ਆਵਾਜਾਈ ਸ਼ੁਰੂ ਹੋ ਗਈ ਸੀ। ਪਰ ਅੱਜ ਫਿਰ ਤੋਂ ਕਿਸਾਨ ਜਥੇਬੰਦੀਆਂ ਸੰਗਰੂਰ ‘ਚ ਰੇਲਵੇ ਟਰੈਕਾਂ ‘ਤੇ ਧਰਨੇ ‘ਤੇ ਬੈਠ ਗਏ। ਧਰਨਾ ਫਿਰ ਤੋਂ ਸ਼ੁਰੂ ਹੋਣ ਕਰਕੇ ਮਾਲਗੱਡੀਆਂ ਦੀ ਆਵਾਜਾਈ ਮੁੜ ਬੰਦ ਹੋ ਗਈ। 

ਕੁਝ ਮਾਲਗੱਡੀਆਂ ਜਲੰਧਰ ‘ਚ ਖੜ੍ਹੀਆਂ ਹੋ ਗਈਆਂ ਹਨ। ਦੱਸ ਦੇਈਏ ਕਿ ਅਸਲ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਸਿਰਫ਼ ਮਾਲਗੱਡੀਆਂ ਚਲਾ ਕੇ ਖ਼ੁਰਾਕੀ ਤੇ ਜ਼ਰੂਰੀ ਸਾਮਾਨ ਪਹੁੰਚਾਉਣ ਲਈ ਹੀ ਟਰੈਕ ਖ਼ਾਲੀ ਕੀਤੇ ਗਏ ਸਨ, ਪਰ ਅੰਬਾਲਾ ਡਵੀਜ਼ਨ ਵੱਲੋਂ ਖ਼ਾਲੀ ਯਾਤਰੀ ਟ੍ਰੇਨਾਂ ਨੂੰ ਇਕ ਤੋਂ ਦੂਸਰੀ ਜਗ੍ਹਾ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ ਗਿਆ।

ਕਿਸਾਨਾਂ ਨੂੰ ਲੱਗਿਆ ਕਿ ਰੇਲਵੇ ਵੱਲੋਂ ਯਾਤਰੀ ਟ੍ਰੇਨਾਂ ਚਲਾ ਦਿੱਤੀਆਂ ਗਈਆਂ ਹਨ ਜਿਸ ਕਾਰਨ ਰੋਹ ‘ਚ ਆ ਕੇ ਕਿਸਾਨਾਂ ਨੇ ਸੋਮਵਾਰ ਨੂੰ ਰੇਲਵੇ ਟਰੈਕਾਂ ‘ਤੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਇਸ ਵਜ੍ਹਾ ਨਾਲ ਪਾਨੀਪਤ ਤੋਂ ਪੈਟਰੋਲ ਲਿਆਉਣ ਲਈ ਜਲੰਧਰ ਤੋਂ ਖ਼ਾਲੀ ਟ੍ਰੇਨ ਭੇਜੀ ਜਾਣੀ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ।

Post Author: admin

Leave a Reply

Your email address will not be published. Required fields are marked *