ਅਸਾਮ ‘ਚ ਬੰਦ ਹੋਣਗੇ ਸਰਕਾਰੀ ਮਦਰੱਸੇ ਤੇ ਸੰਸਕ੍ਰਿਤ ਸਕੂਲ

ਅਸਾਮ ਦੇ ਸਿੱਖਿਆ ਮੰਤਰੀ ਹੇਮੰਤ ਬਿਸਵ ਸਰਮਾ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਸੂਬੇ ‘ਚ ਸਾਰੇ ਮਦਰੱਸਿਆਂ ਤੇ ਸੰਸਕ੍ਰਿਤ ਸਕੂਲਾਂ ਨੂੰ ਬੰਦ ਕੀਤਾ ਜਾਵੇਗਾ।

ਇਸ ਮਕਸਦ ਨਾਲ ਨੋਟੀਫਿਕੇਸ਼ਨ ਨਵੰਬਰ ‘ਚ ਜਾਰੀ ਕੀਤਾ ਜਾਵੇਗਾ। ਇਕ ਪ੍ਰਰੈੱਸ ਕਾਨਫਰੰਸ ‘ਚ ਬਿਸਵ ਸਰਮਾ ਨੇ ਦੱਸਿਆ ਕਿ ਮਦਰੱਸਾ ਸਿੱਖਿਆ ਬੋਰਡ ਭੰਗ ਕਰ ਦਿੱਤਾ ਜਾਵੇਗਾ। ਸਾਰੇ ਸਰਕਾਰੀ ਮਦਰੱਸਿਆਂ ਨੂੰ ਹਾਈ ਸਕੂਲਾਂ ‘ਚ ਤਬਦੀਲ ਕਰ ਦਿੱਤਾ ਜਾਵੇਗਾ ਤੇ ਇਸ ‘ਚ ਸਾਰਿਆਂ ਨੂੰ ਨਿਯਮਿਤ ਵਿਦਿਆਰਥੀਆਂ ਵਜੋਂ ਦਾਖ਼ਲਾ ਦਿੱਤਾ ਜਾਵੇਗਾ।

ਉਨ੍ਹਾਂ ਨੇ ਕਿਹਾ, ‘ਆਖ਼ਰੀ ਵਰ੍ਹੇ ਦੇ ਵਿਦਿਆਰਥੀਆਂ ਨੂੰ ਪਾਸ ਹੋਣ ਦੀ ਆਗਿਆ ਦਿੱਤੀ ਜਾਵੇਗੀ ਪਰ ਉਸ ਤੋਂ ਬਾਅਦ ਇਨ੍ਹਾਂ ਸਕੂਲਾਂ ‘ਚ ਦਾਖ਼ਲਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਨਿਯਮਿਤ ਵਿਦਿਆਰਥੀਆਂ ਦੇ ਤੌਰ ‘ਤੇ ਪੜ੍ਹਾਈ ਕਰਨੀ ਪਵੇਗੀ।’

ਸਿੱਖਿਆ ਮੰਤਰੀ ਨੇ ਦੱਸਿਆ ਕਿ ਸੰਸਕ੍ਰਿਤ ਸਕੂਲਾਂ ਨੂੰ ਕੁਮਾਰ ਭਾਸਕਰ ਵਰਮਾ ਸੰਸਕ੍ਰਿਤ ਯੂਨੀਵਰਸਿਟੀ ਨੂੰ ਸੌਂਪ ਦਿੱਤਾ ਜਾਵੇਗਾ ਤੇ ਇਨ੍ਹਾਂ ਨੂੰ ਸਿੱਖਣ ਤੇ ਖੋਜ ਕੇਂਦਰਾਂ ‘ਚ ਤਬਦੀਲ ਕੀਤਾ ਜਾਵੇਗਾ ਜਿਥੇ ਭਾਰਤੀ ਸੰਸਕ੍ਰਿਤੀ, ਸੱਭਿਅਤਾ ਤੇ ਰਾਸ਼ਟਰਵਾਦ ਦੀ ਸਿੱਖਿਆ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਅਸਾਮ ਦੇ ਸੈਕੰਡਰੀ ਐਜੂਕੇਸ਼ਨ ਬੋਰਡ (ਐੱਸਈਬੀਏ) ਤਹਿਤ ਵਿਦਿਆਰਥੀਆਂ ਦੀ ਨਿਯਮਿਤ ਸਿੱਖਿਆ ਯਕੀਨੀ ਬਣਾਉਣ ਲਈ ਉਠਾਇਆ ਗਿਆ ਹੈ।

Post Author: admin

Leave a Reply

Your email address will not be published. Required fields are marked *