ਤਿੰਨ ਨਵੰਬਰ ਦੀ ਚੋਣ ਜੇ ਬਿਡੇਨ ਜਿੱਤੇ ਤਾਂ ਮੈਨੂੰ ਛੱਡਣਾ ਪੈ ਸਕਦਾ ਹੈ ਦੇਸ਼ : ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇ ਉਹ ਤਿੰਨ ਨਵੰਬਰ ਦੀ ਚੋਣ ਬਿਡੇਨ ਦੇ ਮੁਕਾਬਲੇ ਹਾਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਦੇਸ਼ ਛੱਡਣਾ ਪੈ ਸਦਕਾ ਹੈ। ਵੈਸੇ ਤਾਂ ਉਨ੍ਹਾਂ ਇਹ ਟਿੱਪਣੀ ਮਜ਼ਾਕ ‘ਚ ਕੀਤੀ ਸੀ ਪਰ ਬਿਡੇਨ ਸਮੇਤ ਰਿਪਬਲਿਕਨ ਪਾਰਟੀ ‘ਚ ਉਨ੍ਹਾਂ ਦੇ ਵਿਰੋੋਧੀਆਂ ਨੇ ਉਨ੍ਹਾਂ ਦੇ ਇਸ ਬਿਆਨ ਦੇ ਸੱਚ ਸਾਬਤ ਹੋਣ ਦੀ ਗੱਲ ਕਹੀ ਹੈ।

‘ਦਿ ਹਿਲ ਵੈੱਬਸਾਈਟ’ ਮੁਤਾਬਕ ਸ਼ੁੱਕਰਵਾਰ ਰਾਤ ਜਾਰਜੀਆ ‘ਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਟਰੰਪ ਨੇ ਕਿਹਾ, ‘ਵੈਸੇ ਤਾਂ ਮੈਨੂੰ ਮਜ਼ਾਕ ਨਹੀਂ ਕਰਨਾ ਚਾਹੀਦਾ ਕਿਉਂਕਿ ਤੁਸੀਂ ਜਾਣਦੇ ਹੋ ਕਿ ਮੈਂ ਰਾਸ਼ਟਰਪਤੀ ਚੋਣਾਂ ਦੇ ਇਤਿਹਾਸ ਦੇ ਸਭ ਤੋਂ ਖ਼ਰਾਬ ਉਮੀਦਵਾਰ ਖ਼ਿਲਾਫ਼ ਖੜ੍ਹਾ ਹਾਂ। ਜੇ ਮੈਂ ਹਾਰ ਜਾਂਦਾ ਹਾਂ ਤਾਂ ਮੈਨੂੰ ਚੰਗਾ ਨਹੀਂ ਲੱਗੇਗਾ ਤੇ ਸ਼ਾਇਦ ਮੈਨੂੰ ਦੇਸ਼ ਛੱਡਣਾ ਪਵੇ।’ ਟਰੰਪ ਦੇ ਬਿਆਨ ਦੀ ਪ੍ਰਤੀਕਿਰਿਆ ‘ਚ ਸਾਬਕਾ ਰਾਸ਼ਟਰਪਤੀ ਨੇ ਇਕ ਟਵੀਟ ਕਰ ਕੇ ਕਿਹਾ ਕਿ ਉਹ ਟਰੰਪ ਦੇ ਸੰਦੇਸ਼ ਨੂੰ ਸਵੀਕਾਰ ਕਰਦੇ ਹਨ। ਦੂਜੇ ਪਾਸੇ, ਰਿਪਬਲਿਕਨ ਪਾਰਟੀ ‘ਚ ਟਰੰਪ ਵਿਰੋਧੀ ਧੜੇ (ਲਿੰਕਨ ਪ੍ਰਰਾਜੈਕਟ) ਨੇ ਟਰੰਪ ਦਾ ਵੀਡੀਓ ਪੋਸਟ ਕਰਦੇ ਹੋਏ ਉਸ ਦੇ ਹੇਠਾਂ ‘ਪ੍ਰਰਾਮਿਸ’ ਲਿਖਿਆ ਹੈ। ਟਰੰਪ ਨੇ ਪਿਛਲੇ ਮਹੀਨੇ ਨਾਰਥ ਕੈਰੋਲਿਨਾ ‘ਚ ਹੋਈ ਇਕ ਰੈਲੀ ‘ਚ ਵੀ ਕਿਹਾ ਸੀ ‘ਜੇ ਮੈਂ ਉਸ ਤੋਂ ਹਾਰ ਜਾਂਦਾ ਹਾਂ ਤਾਂ ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰਾਂਗਾ।’ਚ 2016 ਦੀ ਰਾਸ਼ਟਰਪਤੀ ਚੋਣ ‘ਚ ਵੀ ਉਨ੍ਹਾਂ ਕਿਹਾ ਸੀ ਕਿ ਜੇ ਉਹ ਰਿਪਬਲਿਕਨ ਉਮੀਦਵਾਰ ਤੋਂ ਹਾਰ ਗਏ ਤਾਂ ਉਹ ਫਿਰ ਕਦੇ ਜਨਤਕ ਤੌਰ ‘ਤੇ ਦਿਖਾਈ ਨਹੀਂ ਦੇਣਗੇ।

Post Author: admin

Leave a Reply

Your email address will not be published. Required fields are marked *