ਨਵੇਂ ਖੇਤੀ ਕਾਨੂੰਨ ਕਿਸਾਨਾਂ ਦੀ ਰੂਹ ’ਤੇ ਹਮਲਾ: ਰਾਹੁਲ ਗਾਂਧੀ

ਚੰਡੀਗੜ੍ਹ, 17 ਅਕਤੂਬਰ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਮਾਮਲੇ ਵਿੱਚ ਅੱਜ ਕੇਂਦਰ ਸਰਕਾਰ ’ਤੇ ਹਮਲਾ ਬੋਲਦੇ ਹੋਏ ਦਾਅਵਾ ਕੀਤਾ ਕਿ ਇਹ ਕਾਨੂੰਨ ਹਰ ਕਿਸਾਨ ਦੀ ਰੂਹ ਉੱਤੇ ਹਮਲਾ ਹਨ ਅਤੇ ਅਜਿਹੇ ਕਾਨੂੰਨ ਨੇ ਦੇਸ਼ ਦੀ ਬੁਨਿਆਦ ਨੂੰ ਕਮਜ਼ੋਰ ਕੀਤਾ ਹੈ। ਉਨ੍ਹਾਂ ਕਿਹਾ, “ਇਹ ਤਿੰਨੋਂ ਕਾਨੂੰਨ ਇਸ ਦੇਸ਼ ਦੇ ਹਰ ਕਿਸਾਨ ਦੀ ਆਤਮਾ ਉੱਤੇ ਹਮਲਾ ਹਨ। ਇਹ ਆਪਣੇ (ਕਿਸਾਨਾਂ) ਲਹੂ ਅਤੇ ਪਸੀਨੇ ਉੱਤੇ ਹਮਲਾ ਹੈ ਅਤੇ ਇਸ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਇਸ ਨੂੰ ਸਮਝਦੇ ਹਨ।’ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ “ਟਰੈਕਟਰ ਰੈਲੀਆਂ” ਦਾ ਜ਼ਿਕਰ ਕਰਦਿਆਂ ਰਾਹੁਲ ਨੇ ਆਪਣੀ ਤਾਜ਼ਾ ਪੰਜਾਬ ਅਤੇ ਹਰਿਆਣਾ ਫੇਰੀ ਬਾਰੇ ਕਿਹਾ, “ਮੈਂ ਕੁਝ ਦਿਨ ਪਹਿਲਾਂ ਪੰਜਾਬ ਅਤੇ ਹਰਿਆਣਾ ਗਿਆ ਸੀ ਅਤੇ ਹਰ ਕਿਸਾਨ ਅਤੇ ਮਜ਼ਦੂਰ ਨੂੰ ਪਤਾ ਹੈ ਕਿ ਤਿੰਨੋਂ ਕਾਨੂੰਨ ਉਸ ਉੱਤੇ ਹਮਲਾ ਹਨ। ਉਨ੍ਹਾਂ ਕਿਹਾ ਕਿ ਉਹ ਖੁਸ਼ ਹਨ ਕਿ ਪੰਜਾਬ ਸਰਕਾਰ ਨੇ ਕੇਂਦਰ ਦੇ ਇਨ੍ਹਾਂ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ 19 ਅਕਤੂਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਉਨ੍ਹਾਂ ਇਹ ਗੱਲ ਪੰਜਾਬ ਵਿੱਚ ‘ਸਮਾਰਟ ਵਿਲੇਜ ਮੁਹਿੰਮ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਮੌਕੇ ਡਿਜੀਟਲ ਸੰਬੋਧਨ ਦੌਰਾਨ ਕਹੀ। ਇਸ ਮੁਹਿੰਮ ਤਹਿਤ ਵੱਖ-ਵੱਖ 50,000 ਵਿਕਾਸ ਕਾਰਜਾਂ ਲਈ 2,663 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ, ਉਨ੍ਹਾਂ ਦੇ ਮੰਤਰੀ ਮੰਡਲ ਦੇ ਕੁਝ ਸਾਥੀ ਮੌਜੂਦ ਸਨ।

Post Author: admin

Leave a Reply

Your email address will not be published. Required fields are marked *