ਡਾ. ਕੁਲਦੀਪ ਸਿੰਘ ਧੀਰ ਦੇ ਦੇਹਾਂਤ ‘ਤੇ ਸੰਸਥਾਵਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਫਗਵਾੜਾ 17 ਅਕਤੂਬਰ 2020 :- ਪੰਜਾਬੀ ਵਿਰਸਾ ਟਰੱਸਟ ਫਗਵਾੜਾ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਪਲਾਹੀ ਅਤੇ ਸਕੇਪ ਸਾਹਿੱਤਕ ਸੰਸਥਾ ਫਗਵਾੜਾ ਦੇ ਜਨਰਲ ਸਕੱਤਰ ਪਰਵਿੰਦਰਜੀਤ ਸਿੰਘ ਵਲੋਂ 65 ਪੁਸਤਕਾਂ  ਦੇ ਲੇਖਕ ਪੰਜਾਬੀ ਯੂਨੀਵਰਸਿਟੀ,ਪਟਿਆਲਾ  ਦੇ ਪੰਜਾਬੀ ਵਿਭਾਗ ਦੇ  ਸਾਬਕਾ ਮੁੱਖੀ ਤੇ ਡੀਨ  ਅਕਾਦਮਿਕ ਮਾਮਲੇ  ਡਾ. ਕੁਲਦੀਪ ਸਿੰਘ ਧੀਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

  ਸੰਸਥਾਵਾਂ ਵੱਲੋਂ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ  ਭਾਸ਼ਾ ਵਿਭਾਗ, ਪੰਜਾਬ ਵਲੋਂ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ ਨਾਲ ਸਨਮਾਨਿਤ ਡਾ. ਧੀਰ ਨੇ ਪੰਜਾਬੀ ਵਿਚ ਵਿਗਿਆਨ ਨਾਲ ਸਬੰਧਿਤ  ਲੇਖ ਤੇ ਕਿਤਾਬਾਂ ਲਿਖ ਕੇ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਮਾਲਾਮਾਲ ਕੀਤਾ।ਵੈਸੇ ਉਨ੍ਹਾਂ ਦਾ ਲਿਖਣ ਖੇਤਰ ਬਹੁਤ ਵਸੀਹ ਹੈ ਜਿਵੇਂ ਕਿ ਉਨ੍ਹਾਂ ਦੀ ਲਿਖਤਾਂ ਤੋਂ ਸਪੱਸ਼ਟ ਹੈ। ਉਨ੍ਹਾਂ ਨੇ  ਨਵੀਆਂ ਧਰਤੀਆਂ ਨਵੇਂ ਆਕਾਸ਼ ,ਵਿਗਿਆਨ ਦੇ ਅੰਗ ਸੰਗ ,ਸਿੱਖ ਰਾਜ ਦੇ ਵੀਰ ਨਾਇਕ,ਦਰਿਆਵਾਂ ਦੀ ਦੋਸਤੀ,ਵਿਗਿਆਨ ਦੀ ਦੁਨੀਆਂ,ਗੁਰਬਾਣੀ ਜੋਤ ਅਤੇ ਜੁਗਤ,ਕਹਾਣੀ ਐਟਮ ਬੰਬ ਦੀ,      ਜਹਾਜ਼ ਰਾਕਟ ਅਤੇ ਉਪਗ੍ਰਹਿ,ਤਾਰਿਆ ਵੇ ਤੇਰੀ ਲੋਅ,    ਧਰਤ ਅੰਬਰ ਦੀਆਂ ਬਾਤਾਂ,       ਬਿੱਗ ਬੈਂਗ ਤੋਂ ਬਿੱਗ ਕਰੰਚ ,ਹਿਗਸ ਬੋਸਨ ਉਰਫ ਗਾਡ ਪਾਰਟੀਕਲ  ਆਦਿ ਪੁਸਤਕਾਂ ਲਿਖੀਆਂ ।ਉਹ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੁਆਰਾ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਪਾਏ ਵੱਡਮੂਲੇ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ। 

Post Author: admin

Leave a Reply

Your email address will not be published. Required fields are marked *