ਰੇਲਵੇ ਸਟੇਸ਼ਨ ਤੇ ਕਿਸਾਨਾਂ ਵੱਲੋ ਲਾਏ ਧਰਨੇ ਵਿੱਚ 17ਵੇਂ ਦਿਨ ਪਹੁੰਚੀਆਂ —ਕਿਸਾਨ ਜਥੇਬੰਦੀਆਂ


ਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ
ਮਾਨਸਾ ਰੇਲਵੇ ਸਟੇਸ਼ਨ ਤੇ ਲੱਗੇ ਕਿਸਾਨ ਧਰਨੇ ਨੂੰ ਅੱਜ 17 ਦਿਨ ਹੋ ਗਏ ਹਨ। ਧਰਨੇ ਵਿੱਚ ਆਸ ਪਾਸ ਦੇ ਪਿੰਡਾਂ ਅਤੇ ਸ਼ਹਿਰ ਮਾਨਸਾ ਵਿੱਚੋ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਆਮ ਲੋਕ ਸ਼ਿਰਕਤ ਕਰ ਰਹੇ ਹਨ। ਅੱਜ ਧਰਨੇ ਵਿੱਚ ਮਜੂਦਰ ਜੱਥੇਬੰਦੀਆਂ ਤੋਂ ਇਲਾਵਾ ਹੋਰ ਕਈ ਸ਼ਹਿਰੀ ਜੱਥੇਬੰਦੀਆਂ ਨੇ ਸ਼ਾਮਿਲ ਹੋ ਕੇ ਕਿਸਾਨ ਵੀਰਾਂ ਦਾ ਹੌਸਲਾ ਵਧਾਇਆ।ਧਰਨੇ ਨੂੰ ਵੱਖ ਵੱਖ ਆਗੂਆ ਵੱਲੋਂ ਸੰਬੋਧਨ ਕੀਤਾ ਗਿਆ।ਜਿਸ ਨੂੰ ਜਿੱਤਣਾ ਪੰਜਾਬੀਆਂ ਲਈ ਅਤੀ ਨੇ ਜਰੂਰੀ ਹੈ। ਬੀਬੀ ਜਸਵੀਰ ਕੌਰ ਨੱਤ ਨੇ ਕਿਹਾ ਕਿ ਕੇਂਦਰੀ ਦੀ ਸਰਕਾਰ ਦੇ ਵਤੀਰੇ ਖਿਲਾਫ਼ ਪੰਜਾਬ ਰੋਹ ਵਿੱਚ ਆਏ ਚੁੱਕਾ ਹੈ ਕੇਂਦਰ ਦੀ ਸਰਕਾਰ ਨੇ ਕਿਸਾਨ ਆਗੂਆਂ ਨੂੰ ਦਿੱਲੀ ਵਿੱਚ ਸੱਦ ਕੇ ਉਨ੍ਹਾਂ ਨਾਲ ਗੱਲ ਨਾ ਕਰਕੇ ਸਾਡੇ ਕਿਸਾਨ ਵਿਰੋਧੀ ਚਿਹਰੇ ਨੰਗੇ ਕਰ ਦਿੱਤੇ! ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਵਤੀਰੇ ਖਿਲਾਫ਼ ਨਰਿੰਦਰ ਮੋਦੀ ਦੀਆਂ ਅਰਥੀਆਂ ਸਾੜੀਆ ਜਾਣ ਤੇ ਮੁਜ਼ਾਹਰੇ ਕਰਨ ਲਈ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ !    ਬੀ,ਕੇ, ਯੂ,(ਡਕੌਂਦਾ)ਕਿਸਾਨ ਆਗੂਆ ਬਲਵਿੰਦਰ ਖਿਆਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਬੋਲੀ ਬੋਲਦਿਆਂ ਰੇਲ ਲਾਈਨਾਂ ਤੋਂ ਧਰਨਾ ਚੁੱਕਣ ਦੀਆਂਅਪੀਲਾਂਕੀਤੀਆਂ ਜਾ ਰਹੀਆ ਹਨ, ਜੋ ਨਿਰਆਧਾਰ ਹਨ। ਕਿਸਾਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਫੈਸਲੇ ਤੋਂ ਘੱਟ ਕੋਈ ਵੀ ਸਮਝੌਤਾ ਕਰਨ ਲਈ ਤਿਆਰ ਨਹੀਂ ਹਨ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦਿਲੋਂ ਕਿਸਾਨਾਂ ਦਾ ਸਾਥ ਦੇਵੇ ਤਾਂ ਕਿ ਕਿਸਾਨਾਂ ਨੂੰ ਦੋਹਾਂ ਮੋਰਚਿਆਂ ਤੇ ਲੜਾਈ ਨਾ ਲੜਨੀ ਪਵੇ। ਇਸ ਸਮੇਂ ਪੰਜਾਬ ਕਿਸਾਨ ਯੂਨੀਅਨ ਰੁਲਦੂ ਸਿੰਘ /,ਬੀ, ਕੇ ਯੂ, ਸਿੱਧੂਪੁਰ ਤਰਸੇਮ ਸਿੰਘ/ਕੁੱਲ ਹਿੰਦ ਕਿਸਾਨ ਸਭਾ ਦੇ ਨਿਹਾਲ ਸਿੰਘ/ਬੀ, ਕੇ,ਯੂ (ਮਾਨਸਾ) ਤੇਜ਼ਾ ਸਿੰਘ ਚਕੇਰੀਆਂ  ਆਦਿ ਕਿਸਾਨ ਹਾਜਰ ਸਨ।

Post Author: admin

Leave a Reply

Your email address will not be published. Required fields are marked *