ਪ੍ਰੈੱਸ ਐਸੋਸੀਏਸ਼ਨ ਵੱਲੋ ਸੂਬੇ ਭਰ ‘ਚ ਡੀ ਸੀ ਰਾਹੀ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਪੱਤਰਕਾਰਾਂ ਦੀ ਸੁਰੱਖਿਆ ਮੰਗੀ


1ਨਵੰਬਰ ਨੂੰ ਡੀ ਸੀ ਦਫਤਰਾਂ ਅੱਗੇ ਪੁੱਤਲੇ ਫੂਕਣ ਦਾ ਐਸੋਸੀਏਸ਼ਨ ਦਾ ਐਲਾਨ

ਮਸਲਾ ਹੱਲ ਨ ਹੋਣ ‘ਤੇ ਸਰਕਾਰ ਦੇ ਪੁੱਤਲੇ ਫੂਕਣ ਦਾ ਐਲਾਨ
ਫ਼ਰੀਦਕੋਟ (ਸੁਰਿੰਦਰ ਮਚਾਕੀ)ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਨੇ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਫ਼ਾਜ਼ਿਲਕਾ ਦੇ ਪੱਤਰਕਾਰਾਂ ‘ਤੇ ਪੁਲਸ ਪ੍ਰਸ਼ਾਸਨ ਤੇ ਵਕੀਲਾਂ ਵੱਲੋਂ ਕੀਤੇ ਗਏ ਨਾਜਾਇਜ਼ ਪਰਚੇ ਰੱਦ ਕਰਵਾਉਣ ਅਤੇ ਪੱਤਰਕਾਰਾਂ ਖ਼ਿਲਾਫ ਕੀਤੀਆਂ ਜਾ ਰਹੀਆਂ ਵਧੀਕੀਆਂ ਰੋਕਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਰਾਸ਼ਟਰੀ ਚੇਅਰਮੈਨ ਅਮਰਿੰਦਰ ਸਿੰਘ , ਰਾਸ਼ਟਰੀ ਪ੍ਰਧਾਨ ਰਣਜੀਤ ਸਿੰਘ ਮਸੌਣ ਤੇ ਰਾਸ਼ਟਰੀ ਜਨਰਲ ਸੈਕਟਰੀ ਹਰਪ੍ਰੀਤ ਸਿੰਘ ਜੱਸੋਵਾਲ ਨੇ ਜਾਣਕਾਰੀ ਦਿੰਦਿਆਂ ਅਗੇ ਕਿਹਾ ਕਿ ਜੇ ਫਾਜ਼ਲਿਕਾ ਦੇ ਪੀੜਤ ਨੂੰ ਇਨਸਾਫ ਨਾ ਦਿੱਤਾ ਤਾਂ 1ਨਵੰਬਰ ਨੂੰ ਪੰਜਾਬ ਭਰ ਚ ਡੀ ਸੀ ਦਫਤਰ ਮੂਹਰੇ ਡੀ ਜੀ ਪੀ ਤੇ ਬਾਰ ਐਸੋਸੀਏਸ਼ਨ ਫਾਜ਼ਿਲਕਾ ਦੇ ਪੁੱਤਲੇ ਫੂਕੇ ਜਾਣਗੇ ਅਤੇ 1 ਦਸੰਬਰ ਤੋ ਵਖ ਵਖ ਜਿਲ੍ਹਿਆਂ ਦੇ ਪੱਤਰਕਾਰ ਰੋਸ ਮਾਰਚ ਕਰਦੇ ਚੰਡੀਗੜ੍ਹ ਪਹੁੰਚਣਗੇ ਜਿਥੇ ਉਹ ਗਵਰਨਰ ਪੰਜਾਬ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਫਾਜ਼ਲਿਕਾ ਦੇ ਪੱਤਰਕਾਰਾਂ ਨੂੰ ਇਨਸਾਫ ਦੁਆਉਣ ਤੇ ਮੁਲਕ ਭਰ ਚ ਪੱਤਰਕਾਰਾਂ ਖਿਲਾਫ ਕੀਤੀਆਂ ਜਾ ਰਹੀਆਂ ਵਧੀਕੀਆਂ ਰੋਕਣ ਦੀ ਮੰਗ ਕਰਨਗੇ। ਆਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਸੱਦੇ ਨੂੰ ਪੰਜਾਬ ਭਰ ਚੋ ਪੱਤਰਕਾਰਾਂ ਵਲੋ ਭਰੇ ਭਰਪੂਰ ਹੁੰਗਾਰੇ ਦਾ ਧੰਨਵਾਦ ਕਰਦਿਆਂ ਉਮੀਦ ਪ੍ਰਗਟਾਈ ਕਿ ਅੱਗੋ ਵੀ ਪੱਤਰਕਾਰ ਭਾਈਚਾਰਾ ਇਸੇ ਤਰ੍ਹਾਂ ਹੀ ਹੁੰਗਾਰਾ ਭਰੇਗਾ।

Post Author: admin

Leave a Reply

Your email address will not be published. Required fields are marked *