ਮੈਂ ਆਸਿਫਾ,ਮਨੀਸ਼ਾ ਬੋਲਦੀ ਹਾਂ / ਬਲਤੇਜ ਸੰਧੂ


ਕਾਸ਼ ਕਿਤੇ ਕਾਲਾ ਹਿਰਨ ਜਾ ਮੈਂ ਗਾਂ ਹੁੰਦੀ

 ਕੁੱਝ ਧਰਮ ਦੇ ਠੇਕੇਦਾਰਾਂ ਦੀ ਲੱਗਦੀ ਮਾਂ ਹੁੰਦੀ

 ਉਨਾਂ ਦੇ ਦਿਲ ਵਿੱਚ ਮੇਰੇ ਲਈ ਵੱਖਰੀ ਥਾਂ ਹੁੰਦੀ 

ਫੇਰ ਰੌਲੇ ਰੱਪੇ ਸਾੜ ਫੂਕ ਹੁੰਦੀ ਮੇਰੇ ਮਰਨ ਤੇ

ਫੇਰ ਪਤਾ ਲੱਗਦਾ ਹਵਸੀ ਕੁੱਤਿਆਂ ਨੂੰ ਮੇਰਾ ਬਲਾਤਕਾਰ ਕਰਨ ਤੇ


ਤੇਰੇ ਦਰ ਤੇ ਆਂ ਧੀਆਂ ਤੇ ਅੱਤਿਆਚਾਰ ਦੇ ਦੁੱਖੜੇ ਫੋਲਦੀ ਹਾ

ਮੈਂ ਇਨਸਾਨ ਤੇ ਜਾਨਵਰਾਂ ਵਿਚ ਫਰਕ ਟੋਲਦੀ ਹਾ

ਸੁਣ ਰੱਬਾ ਮੈਂ ਨਿਰਭੈਆ,ਆਸਿਫਾ ਅਤੇ ਮਨੀਸ਼ਾ ਬੋਲਦੀ ਹਾਂ


ਬਲਤੇਜ ਸੰਧੂ “ਬੁਰਜ ਲੱਧਾ”ਜਿਲ੍ਹਾ ਬਠਿੰਡਾ 9592708633

Post Author: admin

Leave a Reply

Your email address will not be published. Required fields are marked *