ਕਵੀ ਭਜਨ ਸਿੰਘ ਵਿਰਕ / ਜਾਣ-ਪਹਿਚਾਣ/ ਗੁਰਮੀਤ ਸਿੰਘ ਪਲਾਹੀ

ਕਵੀ ਭਜਨ ਸਿੰਘ ਵਿਰਕ ਨੇ ਆਪਣੀ ਕਵਿਤਾ ਦਾ ਸਫਰ 1978 ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ ਅਤੇ ਪੰਜਾਬੀ ਪਾਠਕਾਂ ਦੇ ਵਿਹੜੇ ਪਹਿਲੀ ਪੁਸਤਕ ‘ਉਦਾਸ ਮੌਸਮ (ਕਾਵਿ-ਸੰਗ੍ਰਹਿ)’ 1978 ਵਿੱਚ ਲਿਆਂਦੀ। ਫਿਰ ਲਗਾਤਾਰ ਉਸਦਾ ਸਿਰਜਣਾ ਦਾ ਸਫਰ ਚਲਦਾ ਰਿਹਾ। ਅਹਿਸਾਸ ਦੀ ਅੱਗ (1988) , ਸਰਾਪੇ ਪਾਲ ( 1991), ਸੂਰਜ ਅਤੇ ਸਿਜਦਾ(1994), ਪੀੜ ਦਾ ਦਰਿਆ(1996), ਡਾਚੀਆਂ ਦੀ ਪੈੜ (1999), ਜ਼ਿੰਦਗੀ ਖ਼ੁਦਕੁਸ਼ੀ ਨਹੀਂ ( 2003), ਧੂਪਾਂ ‘ਚ ਤੁਰਦਿਆਂ (2008), ਸਪਤਰਿਸ਼ੀ (2009), ਗਿਰਝਾਂ ਹਵਾਲੇ (2011), ਮੱਥੇ ਵਿਚਲਾ ਤਰਕਸ਼( 2013), ਚਾਮ੍ਹਲੀ ਹੋਈ ਬਦੀ (2013), ਅਣਫੋਲੇ ਵਰਕੇ (2016), ਉਲਝੇ ਤੰਦ(2018) ਤੇ ਬਰਬਾਦੀਆਂ ਦਾ ਮੰਜ਼ਰ (2020) ਪੁਸਤਕਾਂ ਲੋਕ-ਅਰਪਨ ਕੀਤੀਆਂ। ਇਹਨਾ ਪੁਸਤਕਾਂ ਵਿੱਚ ਉਸਦੇ 6 ਕਾਵਿ-ਸੰਗ੍ਰਹਿ ਹਨ ਅਤੇ ਬਾਕੀ 9 ਗ਼ਜ਼ਲ ਸੰਗ੍ਰਹਿ ਹਨ।

ਕਵੀ ਭਜਨ ਸਿੰਘ ਵਿਰਕ

ਕਵੀ ਭਜਨ ਸਿੰਘ ਵਿਰਕ ਦੇ ਆਪਣੇ ਸ਼ਬਦਾਂ ਵਿੱਚ “ਕਈ ਕਵੀ ਸੁਹਜਵਾਦੀ ਹੋਣ ਦੀ ਖ਼ੁਸ਼ੀ ਲੈਂਦੇ ਹਨ। ਲੋਕ-ਦਰਦ ਨਾਲ ਉਹਨਾ ਦਾ ਵਾਸਤਾ ਨਹੀਂ ਹੁੰਦਾ। ਉਹ ਮਿਲੀ ਪ੍ਰਸੰਸਾ ਨਾਲ ਹੀ ਸੰਤੁਸ਼ਟ ਰਹਿੰਦੇ ਹਨ। ਮਾਨਵ ਦੀ ਤਰਸਯੋਗ ਹਾਲਤ ਵੱਲ ਉਹਨਾ ਦਾ ਧਿਆਨ ਨਹੀਂ ਜਾਂਦਾ।” ਪਰ ਕਵੀ ਵਿਰਕ ਜੁਝਦੇ ਲੋਕਾਂ ਦੀ ਕਵਿਤਾ ਲਿਖਦਾ ਹੈ। ਸਮਾਜ ਵਿੱਚ ਫੈਲੇ ਅੰਧਵਿਸ਼ਵਾਸ਼, ਧਰਮ ਅਤੇ ਸਿਆਸਤ ਵਿੱਚ ਆਈ ਗਿਰਾਵਟ ਦੀ ਬਾਤ ਪਾਉਂਦਾ ਇਸ ਗੱਲ ਦਾ ਧਾਰਨੀ ਹੈ ਕਿ ਜ਼ਿੰਦਗੀ ਨੂੰ ਲੱਗੇ ਕੌੜ੍ਹ ਦਾ ਇਲਾਜ ਮਨੁੱਖ ਨੇ ਖ਼ੁਦ ਕਰਨਾ ਹੈ। ਇਸੇ ਕਰਕੇ ਉਹ ਸਮਝੋਤਾਵਾਦੀ ਨਾ ਹੋਕੇ ਗਹਿਰ ਗੰਭੀਰ ਕਵਿਤਾ ਲਿਖਦਾ ਹੈ । ਉਸਦੀ ਪੁਸਤਕ “ਬਰਬਾਦੀਆਂ ਦਾ ਮੰਜ਼ਰ” ਦੇ ਕੁਝ ਸ਼ਿਅਰ ਪਾਠਕਾਂ ਸਨਮੁੱਖ ਹਨ:

1.ਵਸਦਾ ਚੰਗਾ ਲਗਦਾ ਹੈ ਸੰਸਾਰ ਪੰਜਾਬੀ ਦਾ।
  ਦੁਨੀਆ ਅੰਦਰ ਕਰਨਾ ਮੈਂ ਵਿਸਥਾਰ ਪੰਜਾਬੀ ਦਾ।
2. ਲੋਕਾਂ ਦੇ ਦਰਦ ਨੂੰ ਨਹੀਂ ਜੇਕਰ ਬਿਆਨਦਾ,
   ਮਾਰੇਗਾ ਕੁਲ ਜਹਾਨ ਹੀ, ਮਿਹਣਾ ਅਦੀਬ ਨੂੰ।

 3. ਪਰਨਾਲਾ ਨਹੀਂ ਬਦਲਦਾ, ਸੁੱਤੀ ਰਹੇ ਹਕੂਮਤ,
    ਕੁਛ ਦਿਨ ਰੌਲੇ ਮਗਰੋਂ ਘਟਦੀ  ਉਹੀ ਕਹਾਣੀ।

4. ਜ਼ਿੰਦਗੀ ਤਾਂ ਰੁਲ ਰਹੀ ਹੈ ਪਰ ਮਸਾਣੀਂ ਰੌਣਕਾਂ!
   ਮਾਨਵੀ ਕਿਰਦਾਰ ਦੀ ਜਿਉਂ ਹੋ ਰਹੀ ਹੈ ਦੁਰਦਸ਼ਾਂ!!

5. ਆਸਥਾ ਬੀਮਾਰ ਹੋਈ ਜਾਪਦੀ,
   ਮਾਨਵੀਂ ਹੱਦ ਪਾਰ ਹੋਈ ਜਾਪਦੀ।


ਉਸਦੀ ਗ਼ਜ਼ਲ ਸੰਗ੍ਰਹਿ ਵਿਚਲੇ ਕੁਝ ਸ਼ੇਅਰ:

1. ਲੁੱਟੀ ਜਾਂਦੇ ਨੇ ਦਿਨ-ਰਾਤ ਜ਼ਮਾਨਾਂ ਚੋਰਾਂ ਦਾ
   ਇੱਕ ਦੂਜੇ ਨੂੰ ਪਾਉਂਦੇ ਮਾਤ ਜ਼ਮਾਨਾ ਚੋਰਾਂ ਦਾ।


2. ਅੱਖਾਂ ਨਾ ਵਿਖਾ ਮੈਨੂੰ, ਐਵੇਂ ਨਾ ਡਰਾ ਮੈਨੂੰ
   ਤੇਰੇ 'ਚ ਨਹੀਂ ਹਿੰਮਤ, ਦੇਵੇਂ ਤੂੰ ਮਿਟਾ ਮੈਨੂੰ


Post Author: admin

Leave a Reply

Your email address will not be published. Required fields are marked *