ਗੀਤ / ਸਾਡੀ ਵਾਰੀ/ ਬਲਤੇਜ ਸੰਧੂ

1- ਤੇਰੇ ਹੱਥ ਡੋਰ ਦੇਸ਼ ਆਈ ਹਾਕਮਾਂ ਮਨ ਆਈਆਂ ਕਿਊ ਕਰਦਾ
ਨਿੱਤ ਨਵੇਂ ਹੁਕਮ ਸੁਣਾ ਦੇਵੇ ਧੱਕੇ ਸਾਹੀਆ ਸਰੇਆਮ ਹੁਣ ਕਰਦਾ,
ਹੁਣ ਮਨਮਰਜ਼ੀ ਬਹੁਤਾ ਚਿਰ ਚੱਲਣੀ ਨਹੀਂ ਸਿੱਧੀ ਸੱਟ ਅੰਨਦਾਤੇ ਦੇ ਮਾਰੀ।
ਭੱਜ ਦਿਆ ਨੂੰ ਵਾਹਣ ਨੀ ਲੱਭਣੇ ਉਏ ਜਿਸ ਦਿਨ ਆ ਗਈ ਸਾਡੀ ਵਾਰੀ,,,

2- ਗਲਾ ਵਿੱਚ ਦੇ ਅੰਗੂਠੇ ਅੰਨਦਾਤੇ ਦੇ ਫਾਇਦਾ ਵਪਾਰੀ ਵਰਗ ਨੂੰ ਤੂੰ ਪਹੁੰਚਾਉਣਾ ਚਾਹੁੰਦਾ
ਸਾਰੇ ਦੇਸ਼ ਦਾ ਜਿਹੜੇ ਅੰਨਦਾਤੇ ਨੇ ਢਿੱਡ ਭਰਿਆ ਉਸ ਨੂੰ ਹੀ ਖੂੰਜੇ ਤੂੰ ਲਾਉਣਾ ਚਾਹੁੰਦਾ,
ਸਾਡੇ ਨਾਲ ਸਤਰੰਜ ਖੇਡਦਾ ਏ ਤੂੰ ਬਣਿਆ ਫਿਰੇ ਖਿਡਾਰੀ।
ਭੱਜ ਦਿਆ ਨੂੰ ਵਾਹਣ ਨੀ ਲੱਭਣੇ ਉਏ ਜਿਸ ਦਿਨ ਆ ਗਈ ਸਾਡੀ ਵਾਰੀ,,,

3- ਜੰਮੂ-ਕਸ਼ਮੀਰ ਚ ਪੰਜਾਬੀ ਮਾਂ ਬੋਲੀ ਨੂੰ ਬਾਹਰ ਕਰਕੇ ਚੌਧਰ ਮਾਸੀ ਦੀ ਕਰਵਾਉਨਾ
ਧਰਮਾਂ ਦੀ ਚਾਲ ਖੇਡਦਾ ਏ ਫਰਕ ਭਾਈ ਭਾਈ ਵਿੱਚ ਤੂੰ ਪਾਉਣੀ ਚਾਹੁੰਨਾ,
ਇਹ ਦੇਸ਼ ਅਧੀਨ ਤੇਰੇ ਤੈਨੂੰ ਇਸ ਭਰਮ ਭੁਲੇਖੇ ਦੀ ਚੰਦਰੀ ਚਿੰਬੜ ਗਈ ਏਹੇ ਬਿਮਾਰੀ।
ਭੱਜ ਦਿਆ ਨੂੰ ਵਾਹਣ ਨੀ ਲੱਭਣੇ ਉਏ ਜਿਸ ਦਿਨ ਆ ਗਈ ਸਾਡੀ ਵਾਰੀ,, ,

4- ਧੰਨ ਗੁਰੂ ਤੇਗ ਬਹਾਦਰ ਜੀ ਜਿੰਨਾ ਥੋਡੇ ਲਈ ਸੀਸ ਕਟਾਇਆ ਫਰਕ ਕੋਈ ਨਾ ਕੀਤਾ
ਤਿਲਕ ਜੰਜੂ ਬਚਾਉਣ ਦਾ ਚੰਗਾ ਮੁੱਲ ਮੋੜ ਰਹੇ ਤੁਸੀਂ ਬੇਕਦਰੇ ਪਾਣੀ ਕਿਹੜੀ ਘਾਟ ਦਾ ਪੀਤਾ,
ਬਲਤੇਜ ਸੰਧੂ ਆਖੇ ਸਿੱਖ ਕੌਮ ਹੈ ਸੇਰਾ ਦੀ ਜੋ ਮਾੜੇ ਵਕਤ ਵਿੱਚ ਦਿਲ ਕਦੇ ਵੀ ਨਾ ਹਾਰੀ।
ਭੱਜ ਦਿਆ ਨੂੰ ਵਾਹਣ ਨੀ ਲੱਭਣੇ ਉਏ ਜਿਸ ਦਿਨ ਆ ਗਈ ਸਾਡੀ ਵਾਰੀ,,,

ਬਲਤੇਜ ਸੰਧੂ “ਬੁਰਜ ਲੱਧਾ”
ਜਿਲ੍ਹਾ ਬਠਿੰਡਾ
9465818158

Post Author: admin

Leave a Reply

Your email address will not be published. Required fields are marked *