ਕਵੀ ਬਲਦੇਵ ਰਾਜ ਕੋਮਲ/ ਜਾਣ-ਪਹਿਚਾਣ/ ਗੁਰਮੀਤ ਸਿੰਘ ਪਲਾਹੀ

ਬਲਦੇਵ ਰਾਜ ਕੋਮਲ ਦੀ ਪੁਸਤਕ ‘ਦੀਵਾ ਬਲਦਾ ਰਿਹਾ’ ਉਸਦੀ ਸ਼ਬਦ ਸਿਰਜਣਹਾਰੇ (ਸਾਂਝਾ ਕਾਵਿ ਸੰਗ੍ਰਹਿ) ਤੋਂ ਬਾਅਦ ਦੂਜੀ ਪੁਸਤਕ ਹੈ। ਇਸ ਪੁਸਤਕ  ਦੇ 128 ਪੰਨੇ ਹਨ ਅਤੇ ਇਹ ਪੰਜ ਆਬ ਪ੍ਰਕਾਸ਼ਨ ਜਲੰਧਰ ਨੇ ਛਾਪੀ ਹੈ ਅਤੇ ਇਸਦੀ ਕੀਮਤ 175 ਰੁਪਏ ਹੈ। ਪੁਸਤਕ ਗ਼ਜ਼ਲਾਂ, ਗੀਤਾਂ ਦਾ ਰੰਗ-ਬਰੰਗਾ ਗੁਲਦਸਤਾ ਹੈ। ਲੇਖਕ ਦੇ ਆਪਣੇ ਸ਼ਬਦਾਂ ਵਿੱਚ “ਇਹ ਮੇਰਾ ਮਾਂ-ਬੋਲੀ ਪੰਜਾਬੀ ਪ੍ਰਤੀ ਆਪਣਾ ਫ਼ਰਜ਼ ਅਦਾ ਕਰਨ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ”।

ਬਲਦੇਵ ਰਾਜ ਕੋਮਲ ਵਿਚਾਰਵਾਨ ਲੇਖਕ ਹੈ। ਮਨੁੱਖਤਾ ਦਾ ਦਰਦ ਉਸਦੇ ਸ਼ਬਦਾਂ ਦਾ ਗਹਿਣਾ ਹੈ। ਦੱਬੇ-ਕੁਚਲੇ ਲੋਕਾਂ ਨਾਲ ਖੜਨ ਵਾਲਾ ਕੋਮਲ, ਗੁਰਦਿਆਲ ਰੌਸ਼ਨ ਦੇ ਸ਼ਬਦਾਂ ਵਿੱਚ “ਸਿਰਫ਼ ਲਿਤਾੜਿਆਂ ਨੂੰ ਜ਼ੁਬਾਨ ਹੀ ਨਹੀਂ ਦਿੰਦਾ ਸਗੋਂ ਮਸਲਿਆਂ ਦੇ ਹੱਲ ਦਸਕੇ ਅਗਵਾਈ ਕਰਦਾ ਹੈ”। ਅੱਜ ਸਮੇਂ ਦੀ ਲੋੜ ਵੀ ਇਹੋ ਹੈ, ਕਿਉਂਕਿ ਸਾਡਾ ਦੇਸ਼, ਸਾਡਾ ਸਮਾਜ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਆਮ ਲੋਕ ਲਤਾੜੇ ਜਾ ਰਹੇ ਹਨ।

 ਉਸਦੇ ਕੁਝ ਸ਼ੇਅਰ ਧਿਆਨ ਗੋਚਰੇ ਹਨ:-

1. ਉੱਡ ਗਏ ਨੇ ਲੈ ਕੇ ਜਾਲ ਪਰਿੰਦੇ ਉਹ
   ਜਾਣ ਗਏ ਜੋ ਤਾਕਤ ਖੰਭਾਂ ਦੀ।

2. ਮੇਰੇ ਹੱਥ ਕਲਮ ਹੈ,
   ਉਹਦੇ ਹੱਥ ਤਲਵਾਰ ਹੈ,
   ਬਾਬਿਆਂ ਤੇ ਚੋਰਾਂ ਦਾ,
   ਖ਼ੂਬ ਕਾਰੋਬਾਰ ਹੈ।

3. ਲੋਕ ਬਣਾਉਂਦੇ ਨੇ ਘਰ ਰੱਬ ਦੇ
   ਰਹਿੰਦੇ ਨੇ ਸ਼ੈਤਾਨ ਇਨਾਂ ਵਿੱਚ,
   ਪੱਥਰਾਂ ਦੇ ਇਹ ਹੈਨ ਪੁਜਾਰੀ
   ਇਨਸਾਨਾਂ ਨੂੰ ਮਾਰ ਮੁਕਾਵਣ।

4. ਡਰਦੇ ਸਨ ਜੋ ਮੇਰੇ ਮੱਥੇ ਲੱਗਣ ਤੋਂ,
   ਮੈਂ ਹੁਣ ਮੱਥਾ ਉਹਨਾ ਨਾਲ ਹੀ ਲਾਉਂਦਾ ਹਾਂ।

5. ਚੋਰ ਉੱਚਕਿਆਂ ਤਾਈਂ ਸਭ ਨੂੰ ਤਾਰ ਜਾਣਾ ਹੈ ਵੋਟਰ ਨੇ, ਇਸ ਵਾਰ ਵੀ ਵੇਖੀਂ ਬਾਬਾ ਹਾਰ ਜਾਣਾ ਹੈ ਵੋਟਰ ਨੇ।

Post Author: admin

Leave a Reply

Your email address will not be published. Required fields are marked *