ਪ੍ਰਮਾਣੂ ਵਿਗਿਆਨੀ ਡਾ. ਸ਼ੇਖਰ ਬਾਸੂ ਦੀ ਕੋਰੋਨਾ ਨਾਲ ਮੌਤ

ਕੋਲਕਾਤਾ : ਉੱਘੇ ਪ੍ਰਮਾਣੂ ਵਿਗਿਆਨੀ ਤੇ ਐਟਾਮਿਕ ਐਨਰਜੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਡਾ. ਸ਼ੇਖਰ ਬਾਸੂ (68) ਦੀ ਵੀਰਵਾਰ ਕੋਰੋਨਾ ਕਾਰਨ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। ਉਨ੍ਹਾ ਨੂੰ ਕਿਡਨੀ ਦੇ ਰੋਗ ਵੀ ਸਨ। ਮਕੈਨੀਕਲ ਇੰਜੀਨੀਅਰ ਡਾ. ਬਾਸੂ ਨੂੰ ਦੇਸ਼ ਦੇ ਪ੍ਰਮਾਣੂ ਊਰਜਾ ਪ੍ਰੋਗਰਾਮ ਵਿਚ ਪਾਏ ਗਏ ਯੋਗਦਾਨ ਬਦਲੇ 2014 ਵਿਚ ਪਦਮਸ੍ਰੀ ਨਾਲ ਨਿਵਾਜਿਆ ਗਿਆ ਸੀ। ਆਕਸੀਜਨ ਦੀ ਕਮੀ ਕਾਰਨ ਆਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਨੂੰ ਵੀਰਵਾਰ ਗੁਹਾਟੀ ਮੈਡੀਕਲ ਕਾਲਜ/ ਹਸਪਤਾਲ ਦੇ ਆਈ ਸੀ ਯੂ ਵਿਚ ਭਰਤੀ ਕਰਾਉਣਾ ਪਿਆ। ਉਹ ਪਿਛਲੇ ਮਹੀਨੇ ਕੋਰੋਨਾ ਪਾਜ਼ੀਟਿਵ ਨਿਕਲੇ ਸਨ। 85 ਸਾਲਾ ਕਾਂਗਰਸੀ ਆਗੂ ਨੂੰ ਪਹਿਲਾਂ ਹਸਪਤਾਲ ਦੇ ਨਿੱਜੀ ਕੈਬਿਨ ਵਿਚ ਰੱਖਿਆ ਹੋਇਆ ਸੀ ਤੇ ਅਚਾਨਕ ਆਈ ਸੀ ਯੂ ਵਿਚ ਲਿਜਾਣਾ ਪਿਆ। ਡਾਕਟਰਾਂ ਨੇ ਉਨ੍ਹਾ ਦੀ ਹਾਲਤ ਸਥਿਰ ਦੱਸੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਜਾਰੀ ਕੀਤੇ ਅੰਕੜਿਆਂ ਮੁਤਾਬਕ 86 ਹਜ਼ਾਰ 508 ਨਵੇਂ ਕੇਸਾਂ ਨਾਲ ਕੋਰੋਨਾ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ 57 ਲੱਖ 32 ਹਜ਼ਾਰ 518 ਹੋ ਗਈ ਅਤੇ 1129 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 91 ਹਜ਼ਾਰ 149 ਹੋ ਗਈ।
ਮਰਨ ਵਾਲਿਆਂ ਦਾ ਫੀਸਦ 1.59 ਬਣਦਾ ਹੈ। ਇਸੇ ਦੌਰਾਨ ਠੀਕ ਹੋਣ ਵਾਲਿਆਂ ਦੀ ਗਿਣਤੀ 46 ਲੱਖ 74 ਹਜ਼ਾਰ 987 ਹੋ ਗਈ ਹੈ, ਜੋ ਕਿ 81.55 ਫੀਸਦੀ ਬਣਦੇ ਹਨ। ਜ਼ੇਰੇ ਇਲਾਜ 9 ਲੱਖ 66 ਹਜ਼ਾਰ 382 ਹਨ, ਜੋ ਕਿ 16.86 ਫੀਸਦੀ ਬਣਦੇ ਹਨ।

Post Author: admin

Leave a Reply

Your email address will not be published. Required fields are marked *