ਕਰੋਨਾ ਮਰੀਜ਼ਾਂ ਦੀ ਸਿਹਤਯਾਬੀ ’ਚ ਭਾਰਤ ਮੋਹਰੀ

ਨਵੀਂ ਦਿੱਲੀ, 19 ਸਤੰਬਰ

ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਨੇ ਕਰੋਨਾ ਮਰੀਜ਼ਾਂ ਦੇ ਤੰਦਰੁਸਤ ਹੋਣ ਦੇ ਮਾਮਲੇ ’ਚ ਵੱਡੀ ਪ੍ਰਾਪਤੀ ਕਰਦਿਆਂ ਅਮਰੀਕਾ ਨੂੰ ਪਿੱਛੇ ਛੱਡ ਦਿੱਤਾ ਤੇ ਹੁਣ ਭਾਰਤ ਇਸ ਮਾਮਲੇ ’ਚ ਦੁਨੀਆਂ ਭਰ ’ਚ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ’ਚ ਹੁਣ ਤੱਕ 42,08,431 ਕਰੋਨਾ ਮਰੀਜ਼ ਤੰਦਰੁਸਤ ਹੋ ਚੁੱਕੇ ਹਨ ਜੋ ਦੁਨੀਆਂ ਦੇ ਸਾਰੇ ਮੁਲਕਾਂ ਦੇ ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ ਤੋਂ ਵੱਧ ਹਨ। ਭਾਰਤ ’ਚ ਕਰੋਨਾ ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਦਰ ਕਰੀਬ 80 ਫੀਸਦ ਹੋ ਗਈ ਹੈ ਜਦਕਿ ਮੌਤ ਦਰ ਘੱਟ ਕੇ 1.61 ਫੀਸਦ ਰਹਿ ਗਈ ਹੈ। ਮੰਤਰਾਲੇ ਨੇ ਦੱਸਿਆ, ‘ਦੁਨੀਆਂ ਭਰ ’ਚ ਕਰੋਨਾ ਤੋਂ ਠੀਕ ਹੋਏ ਲੋਕਾਂ ਗਿਣਤੀ ’ਚੋਂ ਕਰੀਬ 19 ਫੀਸਦ ਵਿਅਕਤੀ ਭਾਰਤ ਦੇ ਹਨ ਹੈ। ਇਸ ਕਾਰਨ ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਕੌਮੀ ਦਰ ਮਜ਼ਬੂਤੀ ਨਾਲ ਸੁਧਰ ਕੇ 79.28 ਫੀਸਦ ਹੋ  ਗਈ ਹੈ।’ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਅਗਵਾਈ ਹੇਠ ਜੰਗੀ ਪੱਧਰ ’ਤੇ ਚਲਾਈ ਮੁਹਿੰਤ ਤਹਿਤ ਮਰੀਜ਼ਾਂ ਦੀ ਜਲਦੀ ਪਛਾਣ ਹੋਣ ਨਾਲ ਇਹ ਆਲਮੀ ਪ੍ਰਾਪਤੀ ਕੀਤੀ ਜਾ ਸਕੀ ਹੈ। ਮੰਤਰਾਲੇ ਨੇ ਦੱਸਿਆ ਲੰਘੇ 24 ਘੰਟਿਆਂ ਅੰਦਰ ਦੇਸ਼ ’ਚ 95,880 ਲੋਕ ਤੰਦਰੁਸਤ ਹੋ ਚੁੱਕੇ ਹਨ ਤੇ ਇਨ੍ਹਾਂ ’ਚੋਂ 90 ਫੀਸਦ ਮਾਮਲੇ 15 ਸੂਬਿਆਂ ਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਆਏ ਹਨ

Post Author: admin

Leave a Reply

Your email address will not be published. Required fields are marked *