ਜੰਮੂ ਕਸ਼ਮੀਰ ਲਈ 1350 ਕਰੋੜ ਦੇ ਪੈਕੇਜ ਦਾ ਐਲਾਨ

ਸ੍ਰੀਨਗਰ: ਉਪ ਰਾਜਪਾਲ ਮਨੋਜ ਸਿਨਹਾ ਨੇ ਕਰੋਨਾ ਮਹਾਮਾਰੀ ਕਾਰਨ ਮੱਠੀ ਪਈ ਆਰਥਿਕਤਾ ਤੇ ਸੂਬੇ ’ਚ ਸੈਰ ਸਪਾਟੇ ਅਤੇ ਹੋਰ ਖੇਤਰਾਂ ਨੂੰ ਉਤਸ਼ਾਹਿਤ ਕਰਨ ਲਈ 1350 ਕਰੋੜ ਦੇ ਵਿੱਤੀ ਪੈਕੇਜ ਦਾ ਐਲਾਨ ਕੀਤਾ ਹੈ। ਪੈਕੇਜ ਵਿੱਚ ਸਰਕਾਰ ਨੇ ਸੂਬੇ ਦੇ ਕਿਸਾਨਾਂ, ਪਰਿਵਾਰਾਂ ਅਤੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦੇਣ ਲਈ ਇੱਕ ਸਾਲ ਵਾਸਤੇ ਬਿਜਲੀ ਤੇ ਪਾਣੀ ਦੇ ਬਿੱਲਾਂ ’ਚ 50 ਫ਼ੀਸਦੀ ਮੁਆਫ਼ੀ ਦਿੱਤੀ ਹੈ।  ਸ੍ਰੀ ਸਿਨਹਾ ਨੇ ਇਹ ਵੀ ਸੰਕੇਤ ਦਿੱਤੇ ਕਿ ਕੇਂਦਰ ਵੱਲੋਂ ਕਾਰੋਬਾਰੀ ਸੰਸਥਾਵਾਂ ਦੀ ਸਹਾਇਤਾ ਲਈ ਇੱਕ ‘ਬੇਮਿਸਾਲ ਅਤੇ ਇਤਿਹਾਸਕ’ ਪੈਕੇਜ ’ਤੇ ਵੀ ਸਰਗਰਮੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੋਵੇਂ ਮੌਜੂਦਾ ਅਤੇ ਨਵੇਂ ਉੱਦਮੀ ਸ਼ਾਮਲ ਹੋਣਗੇ ਅਤੇ ਇਸ ਨਾਲ ਜੰਮੂ ਕਸ਼ਮੀਰ ਵਿੱਚ ਕਾਰੋਬਾਰ ਤੇ ਉਦਯੋਗ ਨੂੰ ਹੁਲਾਰਾ ਮਿਲੇਗਾ। 

ਸ੍ਰੀ ਸਿਨਹਾ ਨੇ ਇਹ ਵੀ ਐਲਾਨ ਕੀਤਾ ਕਿ ਅਗਲੇ ਸਾਲ ਮਾਰਚ ਤੱਕ ਸਾਰੇ ਕਰਜ਼ਦਾਰਾਂ ਨੂੰ ਸਟੈਂਪ ਡਿਊਟੀ ’ਚ ਵਿੱਚ ਛੋਟ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਨਵਾਂ ਪੈਕੇਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਤਮਨਿਰਭਰ ਅਭਿਆਨ ਤਹਿਤ ਐਲਾਨੇ ਪੈਕੇਜ ਤੋਂ ਵੱਖਰਾ ਹੈ। ਉਪ-ਰਾਜਪਾਲ ਨੇ ਇਹ ਐਲਾਨ ਕਰਦਿਆਂ ਕਿਹਾ, ‘ਪਿਛਲੇ 20 ਸਾਲਾਂ ਤੋਂ ਮਾਰ ਝੱਲ ਰਹੇ ਕਾਰੋਬਾਰਾਂ ਦੀ ਵਿਸ਼ੇਸ਼ ਹਾਲਤ ਨੂੰ ਧਿਆਨ ’ਚ ਰੱਖਦਿਆਂ ਅਸੀਂ ਉਨ੍ਹਾਂ ਨੂੰ ਬਿਨਾਂ ਕਿਸੇ ਪੱਖਪਾਤ ਤੋਂ 5 ਫ਼ੀਸਦੀ ਵਿੱਤੀ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਹੈ। ਭਾਵੇਂ ਉਹ ਕੋਈ ਛੋਟਾ, ਦਰਿਮਿਆਨਾ ਜਾਂ ਵੱਡਾ ਕਾਰੋਬਾਰ ਹੋਵੇ। ਇਹ ਇੱਕ ਬੇਮਿਸਾਲ ਫ਼ੈਸਲਾ ਹੈ।’ ਇਸ ਤੋਂ ਪਹਿਲਾਂ ਕਾਰੋਬਾਰਾਂ ਨੂੰ 2 ਫ਼ੀਸਦੀ ਵਿੱਤੀ ਸਹਾਇਤਾ ਮਿਲਦੀ ਸੀ। ਉਨ੍ਹਾਂ ਕਿਹਾ, ‘ਕੇਂਦਰੀ ਸ਼ਾਸਿਤ ਪ੍ਰਸ਼ਾਸਨ 950 ਕਰੋੜ ਰੁਪਏ ਨਾਲ ਸਿੱਧੀ ਸਹਾਇਤਾ ਕਰੇਗਾ।

Post Author: admin

Leave a Reply

Your email address will not be published. Required fields are marked *