ਅਸੀਂ ਫੌਜੀ ਅਪ੍ਰੇਸ਼ਨ ਦੇ ਨਹੀਂ, ਬੇਗੁਨਾਹਾਂ ਦੇ ਮਾਰੇ ਜਾਣ ਖਿਲਾਫ਼ : ਫਾਰੂਕ ਅਬਦੁੱਲਾ

ਨਵੀਂ ਦਿੱਲੀ : ਨੈਸ਼ਨਲ ਕਾਨਫਰੰਸ ਦੇ ਸਾਂਸਦ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਸੰਸਦ ‘ਚ ਕਿਹਾ ਕਿ ਅਸੀਂ ਫੌਜ ਦੀ ਕਾਰਵਾਈ ਖਿਲਾਫ਼ ਨਹੀਂ ਹਾਂ, ਅਸੀਂ ਫੌਜੀ ਅਪ੍ਰੇਸ਼ਨ ਦਾ ਵਿਰੋਧ ਨਹੀਂ ਕਰਦੇ, ਪਰ ਬੇਗੁਨਾਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਅਸੀਂ ਉਸ ਦੀ ਮੁਖਾਲਫ਼ਤ ਕਰਦੇ ਹਾਂ। 18 ਜੁਲਾਈ ਨੂੰ ਸ਼ੋਪਿਆ ਦੇ ਆਸ਼ਿਮਪੋਰਾ ਪਿੰਡ ‘ਚ ਤਿੰਨ ਨੌਜਵਾਨਾਂ ਨੂੰ ਫੌਜ ਨੇ ਮੁਕਾਬਲੇ ‘ਚ ਮਾਰਨ ਦਾ ਦਾਅਵਾ ਕੀਤਾ ਸੀ। ਜਾਂਚ ‘ਚ ਫੌਜ ਨੇ ਦੇਖਿਆ ਕਿ ਫਰਜ਼ੀ ਤਰੀਕੇ ਨਾਲ ਤਿੰਨ ਮਜ਼ਦੂਰਾਂ ਨੂੰ ਫੌਜ ਦੇ ਜਵਾਨਾਂ ਨੇ ਅੱਤਵਾਦੀ ਦੱਸ ਕੇ ਮਾਰ ਦਿੱਤਾ ਸੀ। ਫੌਜ ਨੇ ਇਨ੍ਹਾਂ ਜਵਾਨਾਂ ‘ਤੇ ਕਾਰਵਾਈ ਦੀ ਗੱਲ ਵੀ ਕਹੀ ਹੈ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਅਬਦੁੱਲਾ ਨੇ ਇਹ ਕਿਹਾ ਹੈ। ਫਾਰੂਕ ਅਬਦੁੱਲਾ ਨੇ ਕਿਹਾ, ਜੰਮੂ ਅਤੇ ਕਸ਼ਮੀਰ ‘ਚ ਕੋਈ ਪ੍ਰਗਤੀ ਨਹੀਂ ਹੋ ਰਹੀ। ਇੱਥੋਂ ਦੇ ਲੋਕਾਂ ਕੋਲ 4ਜੀ ਦੀ ਸੁਵਿਧਾ ਨਹੀਂ ਹੈ। ਵਰਤਮਾਨ ਸਮੇਂ ‘ਚ ਉਹ ਕਿਸ ਤਰ੍ਹਾਂ ਅੱਗੇ ਵਧਣਗੇ, ਜਦਕਿ ਦੇਸ਼ ਦੇ ਬਾਕੀ ਹਿੱਸਿਆਂ ‘ਚ ਇੰਟਰਨੈੱਟ ‘ਤੇ ਹਰ ਸੁਵਿਧਾ ਉਪਲੱਬਧ ਹੈ। ਫਾਰੂਕ ਅਬਦੁੱਲਾ ਨੇ ਕਿਹਾ, ਫੌਜ ਨੇ ਇਹ ਮੰਨਿਆ ਹੈ ਕਿ ਤਿੰਨ ਲੜਕੇ ਸ਼ੋਪਿਆ ‘ਚ ਸੇਬ ਤੋੜਨ ਦੇ ਕੰਮ ਲਈ ਆਏ ਸਨ, ਉਹ ਬੇਗੁਨਾਹ ਮਾਰੇ ਗਏ।

Post Author: admin

Leave a Reply

Your email address will not be published. Required fields are marked *