ਖਰੀਦ ਪ੍ਰਣਾਲੀ ਨੂੰ ਬਰਬਾਦ ਕਰ ਦੇਵੇਗਾ ਕਾਨੂੰਨ : ਚਿਦੰਬਰਮ

ਨਵੀਂ ਦਿੱਲੀ : ਕਿਸਾਨੀ ਖੇਤਰ ਨਾਲ ਜੁੜੇ ਤਿੰਨ ਬਿੱਲ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਉਥੇ ਹੀ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਸਾਨੀ ਸੰਬੰਧੀ ਬਿੱਲ ਨੂੰ ਲੈ ਕੇ ਕਈ ਸਾਰੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਨੂੰਨ ਨਾਲ ਐੱਮ ਐੱਸ ਪੀ ਦੇ ਸਿਧਾਂਤ ਅਤੇ ਜਨਤਕ ਖਰੀਦ ਪ੍ਰਣਾਲੀ ਬਰਬਾਦ ਹੋ ਜਾਵੇਗਾ। ਪੀ ਚਿਦੰਬਰਮ ਨੇ ਕਈ ਸਾਰੇ ਟਵੀਟ ਕੀਤੇ ਹਨ। ਉਨ੍ਹਾਂ ਨੇ ਇੱਕ ਟਵੀਟ ‘ਚ ਲਿਖਿਆ, ‘ਏ ਪੀ ਐੱਮ ਸੀ ਪ੍ਰਣਾਲੀ ਵਾਸਤਵ ‘ਚ ਕਿਸਾਨ ਲਈ ਇੱਕ ਸੁਰੱਖਿਆ ਜਾਲ ਹੈ, ਪਰ ਇਹ ਇੱਕ ਪ੍ਰਤੀਬੱਧ ਬਾਜ਼ਾਰ ਹੈ, ਜੋ ਲੱਖਾਂ ਕਿਸਾਨਾਂ ਤੱਕ ਪਹੁੰਚਣਯੋਗ ਨਹੀਂ ਹੈ। ਸਾਨੂੰ ਐੱਮ ਐੱਸ ਪੀ ਅਤੇ ਸਰਕਾਰੀ ਖਰੀਦ ਰਾਹੀਂ ‘ਸੇਫਟੀ ਨੈੱਟ’ ਸਿਧਾਂਤ ਨੂੰ ਸੁਰੱਖਿਅਤ ਕਰਦੇ ਹੋਏ ਕਿਸਾਨੀ ਉਪਜ ਲਈ ਬਾਜ਼ਾਰ ‘ਚ ਵਿਸਥਾਰ ਕਰਨ ਦੀ ਜ਼ਰੂਰਤ ਹੈ।
ਉਨ੍ਹਾ ਲਿਖਿਆ, ‘ਮੋਦੀ ਸਰਕਾਰ ਵੱਲੋਂ ਜੋ ਕਾਨੂੰਨ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਐੱਮ ਐੱਸ ਪੀ ਦੇ ਸਿਧਾਂਤ ਅਤੇ ਜਨਤਕ ਖਰੀਦ ਪ੍ਰਣਾਲੀ ਨੂੰ ਬਰਬਾਦ ਕਰ ਦੇਵੇਗਾ।
ਚਿਦੰਬਰਮ ਨੇ ਇੱਕ ਹੋਰ ਟਵੀਟ ‘ਚ ਲਿਖਿਆ, ‘ਏ ਪੀ ਐੱਮ ਸੀ ਕਾਨੂੰਨ ‘ਤੇ ਕਾਂਗਰਸ ਦੇ ਮੈਨੀਫੈਸਟੋ ਦੇ ਬਿਆਨ ਨੂੰ ਭਾਜਪਾ ਬੁਲਾਰੇ ਨੇ ਤੋੜ-ਮਰੋੜ ਕੇ ਪੇਸ਼ ਕਰ ਨਿਰਾਸ਼ ਕੀਤਾ। ਅਸੀਂ ਮੈਨੀਫੈਸਟੋ ‘ਚ ਵਾਅਦਾ ਕੀਤਾ ਸੀ ਕਿ ਅਸੀਂ ਛੋਟੇ ਸ਼ਹਿਰਾਂ ਅਤੇ ਵੱਡੇ ਪਿੰਡਾਂ ‘ਚ ਹਜ਼ਾਰਾਂ ਕਿਸਾਨਾਂ ਦੇ ਬਾਜ਼ਾਰ ਬਣਾਵਾਂਗੇ। ਇੱਕ ਵਾਰ ਪੂਰਾ ਹੋਣ ਤੋਂ ਬਾਅਦ ਏ ਪੀ ਐੱਮ ਸੀ ਕਾਨੂੰਨ ਨੂੰ ਬਦਲਿਆ ਜਾ ਸਕਦਾ ਹੈ

Post Author: admin

Leave a Reply

Your email address will not be published. Required fields are marked *