ਧੂਮ ਧੜੱਕੇ ਨਾਲ ਅੱਜ ਹੋਵੇਗਾ ਦੁਨੀਆ ਦੀ ਸਭ ਤੋਂ ਮਹਿੰਗੀ ਕ੍ਰਿਕਟ ਲੀਗ ਆਈਪੀਐੱਲ ਦਾ ਆਗ਼ਾਜ਼

ਮਹਿੰਦਰ ਸਿੰਘ ਧੋਨੀ ਦਾ ਸ਼ਾਂਤ ਸੁਭਾਅ, ਵਿਰਾਟ ਕੋਹਲੀ ਦਾ ਹਮਲਾਵਰ ਰੁਖ਼ ਤੇ ਰੋਹਿਤ ਸ਼ਰਮਾ ਦੀ ਧਮਾਕੇਦਾਰ ਬੱਲੇਬਾਜ਼ੀ ਕੋਰੋਨਾ ਸੰਕਟ ਦਾ ਸਾਹਮਣਾ ਕਰ ਰਹੇ ਭਾਰਤੀਆਂ ਦੇ ਚਿਹਰੇ ‘ਤੇ ਅੱਜ ਤੋਂ ਮੁਸਕਾਨ ਲਿਆਵੇਗੀ। ਇਸ ਸਾਲ 15 ਮਾਰਚ ਨੂੰ ਕੋਰੋਨਾ ਕਾਰਨ ਲਖਨਊ ਦੇ ਇਕਾਨਾ ਸਟੇਡੀਅਮ ‘ਚ ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਹੋਣ ਵਾਲਾ ਦੂਜਾ ਵਨ ਡੇ ਅਤੇ ਸੀਰੀਜ਼ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਕੋਈ ਮੈਚ ਨਹੀਂ ਖੇਡਿਆ। ਪੰਜ ਮਹੀਨੇ ਚਾਰ ਦਿਨ ਬਾਅਦ ਜਦੋਂ ਭਾਰਤ ਦੇ ਖਿਡਾਰੀ ਆਲਮੀ ਮਹਾਰਥੀਆਂ ਨਾਲ ਸੰਯੁਕਤ ਅਰਬ ਅਮੀਰਾਤ (ਯੂਏਈ) ‘ਚ ਸ਼ਨਿਚਰਵਾਰ ਤੋਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਖੇਡਣ ਲਈ ਉਤਰਨਗੇ ਤਾਂ ਦੇਸ਼ ਦੇ ਕ੍ਰਿਕਟ ਪ੍ਰੇਮੀਆਂ ਨੂੰ ਮਨੋਰੰਜਨ ਦੀ ਜਬਰਦਸਤ ਡੋਜ਼ ਮਿਲੇਗੀ।

ਪਹਿਲੇ ਮੈਚ ਦੀ ਗੱਲ ਕੀਤੀ ਜਾਵੇ ਤਾਂ ਰੋਹਿਤ ਦੀ ਮੁੰਬਈ ਇੰਡੀਅਨਜ਼ ਕਾਗ਼ਜ਼ਾਂ ‘ਚ ਮਜ਼ਬੂਤ ਨਜ਼ਰ ਆ ਰਹੀ ਹੈ। ਇਸ ‘ਚ ਰੋਹਿਤ ਤੋਂ ਇਲਾਵਾ ਹਾਰਦਿਕ, ਕੁਨਾਲ ਪਾਂਡਿਆ, ਕੀਰੋਨ ਪੋਲਾਰਡ ਤੇ ਡੈੱਥ ਓਵਰਾਂ ਦੇ ਮਾਹਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਹਨ। ਸੀਐੱਸਕੇ ਦੀ ਟੀਮ ਨੂੰ ਭਾਵੇਂ ਹੀ ਬੁੱਢਿਆਂ ਦੀ ਫ਼ੌਜ ਕਹੀਏ ਪਰ ਇਸ ਟੀਮ ਨੇ ਸਾਬਤ ਕੀਤਾ ਹੈ ਕਿ ਸਫਲਤਾ ਤੇ ਪ੍ਰਤਿਭਾ ਉਮਰ ਦੀ ਮੁਥਾਜ ਨਹੀਂ ਹੁੰਦੀ। ਸ਼ੇਨ ਵਾਟਸਨ, ਡਵੇਨ ਬ੍ਰਾਵੋ, ਫਾਫ ਡੁਪਲੇਸਿਸ ਤੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਆਪਣਾ ਸੌ ਫ਼ੀਸਦੀ ਇਸ ਟੀਮ ਨੂੰ ਦਿੱਤਾ ਹੈ ਤੇ ਇਸ ਵਾਰ ਵੀ ਦੇਣਗੇ। ਹਾਲਾਂਕਿ ਸੀਐੱਸਕੇ ਨੂੰ ਜਿੱਥੇ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਣਾ ਦੀ ਘਾਟ ਰੜਕੇਗੀ, ਉੱਥੇ ਹੀ ਮੁੰਬਈ ਦੀ ਟੀਮ ਤੇਜ਼ ਗੇਂਦਬਾਜ਼ ਲਸਿਤ ਮਲਿੰਗਾ ਦੀ ਕਮੀ ਮਹਿਸੂਸ ਕਰੇਗੀ।

ਨੰਬਰ ਗੇਮ

4 ਮੈਚ ਖੇਡ ਕੇ ਧੋਨੀ ਸਭ ਤੋਂ ਜ਼ਿਆਦਾ ਆਈਪੀਐੱਲ ਮੈਚ ਖੇਡਣ ਵਾਲਾ ਪਹਿਲਾ ਖਿਡਾਰੀ ਬਣ ਜਾਵੇਗਾ। ਫ਼ਿਲਹਾਲ ਇਹ ਰਿਕਾਰਡ ਰੈਣਾ (193) ਕੋਲ ਹੈ। ]

22 ਛੱਕੇ ਲਾਉਂਦਿਆਂ ਹੀ ਕ੍ਰਿਸ ਗੇਲ ਟੀ-20 ਕ੍ਰਿਕਟ ‘ਚ 1000 ਛੱਕੇ ਲਾਉਣ ਵਾਲਾ ਪਹਿਲਾ ਕ੍ਰਿਕਟਰ ਬਣ ਜਾਵੇਗਾ।

73 ਦੌੜਾਂ ਬਣਾਉਂਦਿਆਂ ਹੀ ਜਡੇਜਾ ਆਈਪੀਐੱਲ ‘ਚ 2000 ਦੌੜਾਂ ਅਤੇ 100 ਵਿਕਟ ਲੈਣ ਵਾਲਾ ਪਹਿਲਾ ਕ੍ਰਿਕਟਰ ਬਣ ਜਾਵੇਗਾ।

18 ਵਿਕਟ ਲੈਂਦਿਆਂ ਹੀ ਬੁਮਰਾਹ ਟੀ-20 ਕ੍ਰਿਕਟ ‘ਚ 200 ਵਿਕਟ ਪੂਰਾ ਕਰਨ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣੇਗਾ

30 ਮੈਚ ਹੁਣ ਤਕ ਮੁੰਬਈ ਇੰਡੀਅਨਜ਼ ਤੇ ਸੀਐੱਸਕੇ ਦਰਮਿਆਨ ਖੇਡੇ ਗਏ ਹਨ। ਮੁੰਬਈ ਨੇ 18 ਮੁਕਾਬਲੇ ਜਿੱਤੇ ਤਾਂ ਸੀਐੱਸਕੇ ਨੇ 12 ਮੈਚ ਜਿੱਤੇ ਹਨ।

4 ਖ਼ਿਤਾਬ ਹੁਣ ਤਕ ਸਭ ਤੋਂ ਜ਼ਿਆਦਾ ਮੁੰਬਈ ਇੰਡੀਅਨਜ਼ ਜਿੱਤ ਚੁੱਕੀ ਹੈ ਜਦਕਿ ਤਿੰਨ ਖ਼ਿਤਾਬ ਚੇਨੱਈ ਸੁਪਰ ਕਿੰਗਜ਼ ਨੇ ਆਪਣੇ ਨਾਂ ਕੀਤੇ ਹਨ।

Post Author: admin

Leave a Reply

Your email address will not be published. Required fields are marked *