ਕਬੱਡੀ ਖਿਡਾਰੀ ਕੁਲਜੀਤ ਸਿੰਘ ਜੀਤਾ ਦਾ ਇੰਗਲੈਂਡ ’ਚ ਦੇਹਾਂਤ

ਮੋਗਾ, 9 ਸਤੰਬਰ : ਪਿੰਡ ਘੱਲਕਲਾਂ ਦੇ ਜੰਮਪਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਜੀਤ ਸਿੰਘ ਜੀਤਾ ਦਾ ਮੰਗਲਵਾਰ ਇੰਗਲੈਂਡ ’ਚ ਦੇਹਾਂਤ ਹੋ ਗਿਆ। ਇਹ ਖਬਰ ਜਿਉਂ ਹੀ ਪਿੰਡ ਘੱਲਕਲਾਂ ਪੁੱਜੀ ਤਾਂ ਉਨ੍ਹਾਂ ਦੇ ਸ਼ੁਭਚਿੰਤਕਾਂ ਤੇ ਕਬੱਡੀ ਖਿਡਾਰੀਆਂ ’ਚ ਸੋਗ ਦੀ ਲਹਿਰ ਫੈਲ ਗਈ।

20 ਸਾਲ ਪਹਿਲਾਂ ਅਪਣੇ ਪਰਵਾਰ ਸਮੇਤ ਇੰਗਲੈਂਡ ਵਿਖੇ ਜਾ ਵਸਿਆ ਸੀ ਪਰ ਉਸ ਦਾ ਪਿੰਡ ਨਾਲੋ ਮੋਹ ਨਹੀਂ ਸੀ ਟੁੱਟਿਆ। ਕੁਲਜੀਤ ਦੀ ਮੌਤ ਹਾਰਟ ਅਟੈਕ ਨਾਲ ਹੋਈ ਦਸੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਉਸ ਨੇ ਕਰੀਬ 3 ਸਾਲ ਪਹਿਲਾਂ ਬਾਈਪਾਸ ਸਰਜਰੀ ਕਰਵਾਈ ਸੀ।

ਉਸ ਨੇ ਕਈ ਦਹਾਕੇ ਕਬੱਡੀ ’ਚ ਧਾਕ ਜਮਾਈ।ਉਸ ਨੇ ਵੱਖ ਵੱਖ ਥਾਈਂ ਹੋਣ ਵਾਲੇ ਖੇਡ ਮੇਲਿਆਂ ਵਿੱਚ ਕਬੱਡੀ ਦਾ ਚੰਗਾ ਪ੍ਰਦਰਸ਼ਨ ਕਰਕੇ ਖਾਸਾ ਨਾਮਣਾ ਖੱਟਿਆ।

Post Author: admin

Leave a Reply

Your email address will not be published. Required fields are marked *