ਟੈਸਟ ਸੀਰੀਜ਼ ‘ਚ ਹੋਵੇਗਾ ਬਦਲਾਅ

ਇੰਡੀਅਨ ਪ੍ਰੀਮੀਅਰ ਲੀਗ ਦੇ ਬਾਅਦ ਭਾਰਤੀ ਟੀਮ ਨੂੰ ਆਸਟ੍ਰੇਲੀਆ ਦੇ ਦੌਰ ‘ਤੇ ਜਾਣਾ ਹੈ। ਯੂਏਈ ਨਾਲ ਹੀ ਭਾਰਤੀ ਖਿਡਾਰੀ ਆਸਟ੍ਰੇਲੀਆ ਲਈ ਰਵਾਨਾ ਹੋਣਗੇ, ਜਿੱਥੇ ਦੋਵਾਂ ਦੇਸ਼ਾਂ ਵਿਚਕਾਰ ਟੈਸਟ, ਵਨਡੇ ਤੇ ਟੀ 20 ਸੀਰੀਜ਼ ਖੇਡੀ ਜਾਣੀ ਹੈ। ਹਾਲਾਂਕਿ ਟੀ 20 ਸੀਰੀਜ਼ ਫ਼ਿਲਹਾਲ ਅਕਤੂਬਰ ‘ਚ ਸ਼ਡਿਊਲ ਹੈ, ਪਰ ਇਸ ਨੂੰ ਆਈਪੀਐੱਲ ਦੀ ਵਜ੍ਹਾ ਨਾਲ ਕੈਂਸਲ ਕੀਤਾ ਜਾਵੇਗਾ।

ਇਸ ਸਥਿਤੀ ‘ਚ ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਐਡੀਲੇਡ ਜਾਂ ਬ੍ਰਿਸਬੇਨ ‘ਚ ਸੀਰੀਜ਼ ਦੀ ਸ਼ੁਰੂਆਤ ਹੋ ਸਕਦੀ ਹੈ। ਇਸ ਤੋਂ ਪਹਿਲਾਂ ਟੀਮ ਦੀ ਟ੍ਰੇਨਿੰਗ ਦੀ ਗੱਲ ਕੀਤੀ ਜਾ ਰਹੀ ਸੀ, ਪਰ ਸਰਕਾਰ ਨੇ ਕੋਰੋਨਾ ਵਾਇਰਸ ਦੇ ਆਪਣੇ ਨਿਯਮਾਂ ਨੂੰ ਨਹੀਂ ਤੋੜਨ ਦਾ ਫੈਸਲਾ ਕੀਤਾ ਹੈ। ਈਐੱਸਪੀਐੱਨ ਕ੍ਰਿਕਇੰਫੋ ਦੀ ਰਿਪੋਰਟ ਅਨੁਸਾਰ ਐਡਿਲੇਡ ਓਵਲ ‘ਚ ਟੂ-ਬੈਕ- ਦੋ ਟੈਸਟ ਮੈਚ ਖੇਡਿਆ ਜਾ ਸਕਦੇ ਹਨ, ਜਿਸ ‘ਚ ਇਕ ਡੇ-ਨਾਈਟ ਟੈਸਟ ਤੇ ਇਕ ਬਾਕਸ ਡੇ ਟੈਸਟ ਮੈਚ ਸ਼ਾਮਲ ਹੈ। ਇੱਥੇ ਤਕ ਕਿ ਮੇਲਬਰਨ ਕ੍ਰਿਕਟ ਗ੍ਰਾਉੂਡ ‘ਚ ਵੀ ਮੈਚ ਹੋਣ ਦੀ ਸੰਭਾਵਨਾ ਕੋਰੋਨਾ ਕੇਸਾਂ ਦੀ ਵਜ੍ਹਾ ਨਾਲ ਘੱਟ ਹੈ।

Post Author: admin

Leave a Reply

Your email address will not be published. Required fields are marked *