ਕ੍ਰਿਕਟਰ ਹਰਭਜਨ ਸਿੰਘ ਆਈਪੀਐਲ ਮੈਚ ਤੋਂ ਹੋਏ ਬਾਹਰ

ਚੇਨਈ ਸੁਪਰ ਕਿੰਗਜ਼ ਦੀ ਟੀਮ ਨੂੰ ਇਕ ਹੋਰ ਝਟਕਾ ਲੱਗਿਆ ਹੈ। ਦਰਅਸਲ ਟੀਮ ਦੇ ਖਿਡਾਰੀ ਆਫ ਸਪਿਨਰ ਹਰਭਜਨ ਸਿੰਘ ਕੁਝ ਦਿਨ ਬਾਅਦ ਸ਼ੁਰੂ ਹੋਣ ਜਾ ਰਹੇ ਆਈਪੀਐਲ ਦੇ ਮੈਚ ਤੋਂ ਬਾਹਰ ਹੋ ਗਏ ਹਨ। ਹਰਭਜਨ ਸਿੰਘ ਨੇ ਇਸ ਦੀ ਸੂਚਨਾ ਸੀਐਸਕੇ ਮੈਨੇਜਮੈਂਟ ਨੂੰ ਦਿੱਤੀ ਹੈ।

ਦੱਸ ਦਈਏ ਕਿ ਯੂਏਈ ਪਹੁੰਚਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਟੀਮ ਦੇ ਦੋ ਖਿਡਾਰੀਆਂ ਸਮੇਤ ਸਟਾਫ ਨੂੰ ਮਿਲਾ ਕੇ ਕੁੱਲ 13 ਮੈਂਬਰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਏ ਗਏ ਸੀ। ਉਸ ਤੋਂ ਬਾਅਦ ਸੁਰੇਸ਼ ਰੈਨਾ ਵੀ ਮੈਚ ਨੂੰ ਛੱਡ ਕੇ ਭਾਰਤ ਪਰਤ ਆਏ। ਹੁਣ ਹਰਭਜਨ ਸਿੰਘ ਦਾ ਮੈਚ ਤੋਂ ਬਾਹਰ ਹੋਣਾ ਟੀਮ ਨੂੰ ਕਿਸੇ ਵੱਡੇ ਨੁਕਸਾਨ ਤੋਂ ਘੱਟ ਨਹੀਂ ਹੈ।ਭੱਜੀ ਨੇ ਟੂਰਨਾਮੈਂਟ ਤੋਂ ਬਾਹਰ ਹੋਣ ਪਿੱਛੇ ‘ਨਿੱਜੀ ਕਾਰਨਾਂ’ ਦਾ ਹਵਾਲਾ ਦਿੱਤਾ ਹੈ।

Post Author: admin

Leave a Reply

Your email address will not be published. Required fields are marked *