ਚੋਣ ਮੈਨੀਫੈਸਟੋ ਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਕੀਤੀ ਮੰਗ

ਕੈਪਟਨ ਸਰਕਾਰ ਪ੍ਰਸ਼ਾਸਨਿਕ ਤੋਰ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ; ਸਾਬਕਾ ਕੋਸਲਰ ਪ੍ਰਮਜੀਤ ਕੌਰ ਕੰਬੋਜ

ਫਗਵਾੜਾ ( ਏ ਡੀ ਪੀ ਨਿਊਜ਼ ) : ਪੰਜਾਬ ਵਿੱਚ ਵਾਪਰੇ ਨਜਾਇਜ਼ ਸ਼ਰਾਬ ਕਾਂਡ ਅਤੇ ਲੋਕਾ ਨਾਲ ਕੀਤੇ ਚੋਣ ਮੈਨੀਫੈਸਟੋ ਚ ਕੀਤੇ ਵਾਅਦਿਆਂ ਨੂੰ ਪੂਰਾ ਨਾ ਕੀਤੇ ਜਾਣ ਨੂੰ ਲੈਕੇ ਸਾਬਕਾ ਕੋਸਲਰ ਬੀਬੀ ਪ੍ਰਮਜੀਤ ਕੌਰ ਕੰਬੋਜ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ ਸ਼ੋਮਣੀ ਅਕਾਲੀ ਦੱਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ , ਹਲਕਾ ਇੰਚਾਰਜ ਸਰਵਣ ਸਿੰਘ ਕੁਲਾਰ , ਅਤੇ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ ਵੱਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਕਰਦਿਆਂ ਪਾਰਟੀ ਵਰਕਰਾ ਨੇ ਸਮਾਜਿਕ ਦੂਰੀ ਅਤੇ ਮੂੰਹ ਮਾਸਕ ਨਾਲ ਢੱਕ ਕੇ ਕੈਪਟਨ ਸਰਕਾਰ ਦੀ ਨਾਕਾਮੀ ਨੂੰ ਰੱਜ ਕੇ ਕੋਸਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨੈਤਿਕ ਆਧਾਰ ਤੇ ਅਸਤੀਫੇ ਦੀ ਮੰਗ ਕੀਤੀ ਇਸ ਮੌਕੇ ਬੋਲਦਿਆਂ ਬੀਬੀ ਪ੍ਰਮਜੀਤ ਕੌਰ ਕੰਬੋਜ , ਪ੍ਰਮਜੀਤ ਸਿੰਘ ਗਲੋਈ , ਅਜੀਤ ਸਿੰਘ ਰਾਹੀ ਨੇ ਕਿਹਾ ਕਿ 4 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਕੀਤੇ ਵਾਅਦੇ ਇੱਕ ਮਹੀਨੇ ਚ ਨਸ਼ਿਆ ਨੂੰ ਖਤਮ ਕਰਨਾ , ਨੀਲੇ ਕਾਰਡ ਲਾਭਪਾਤਰੀਆਂ ਨੂੰ ਕਣਕ ਦੇ ਨਾਲ ਖੰਡ ਚਾਹ ਪੱਤੀ ਦੇਣਾ , ਬਿਜਲੀ ਦੇ ਬਿੱਲ ਘਟਾਉਣੇ , ਬੁਢਾਪਾ ਪੈਨਸ਼ਨ ਵਧਾ ਕੇ 2000 ਰੁਪਏ ਕਰਨੀ , ਨੋਜਵਾਨਾਂ ਨੂੰ ਰੋਜ਼ਗਾਰ ਦੇਣਾ , ਸਮਾਰਟ ਫੋਨ ਦੇਣਾ , ਰੇਤਾ ਬਜਰੀ ਦੀ ਨਜਾਇਜ਼ ਮਾਇਨਿੰਗ ਨੂੰ ਰੋਕਣਾ ਆਦਿ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਪ੍ਰਸ਼ਾਸਨਿਕ ਤੋਰ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਜਿਸ ਨੂੰ ਤੁੰਰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਨਜਾਇਜ਼ ਸ਼ਰਾਬ ਦੇ ਦੁੱਖਦਾਇਕ ਕਾਂਡ ਵਿੱਚ ਪੰਜਾਬੀਆਂ ਦੀਆ ਹੋਈਆਂ ਬੇਵਕਤ ਮੋਤਾਂ ਤੇ ਸ਼ੋਮਣੀ ਅਕਾਲੀ ਦੱਲ ਦੁੱਖ ਪ੍ਰਗਟ ਕਰਦੀ ਹੋਈ ਇਸ ਨੂੰ ਕੈਪਟਨ ਸਰਕਾਰ ਦੀ ਵੱਡੀ ਨਲਾਇਕੀ ਕਰਾਰ ਦਿੱਦੀ ਹੈ ਇਸ ਮੌਕੇ ਸਮੂਹ ਬੁਲਾਰਿਆਂ ਨੇ ਮੰਗ ਕੀਤੀ ਕਿ ਕੱਟੇ ਗਏ ਨੀਲੇ ਕਾਰਡ ਬਹਾਲ ਕੀਤੇ ਜਾਣ , ਨਵੇ ਕਾਰਡ ਬਣਾਏ ਜਾਣ , ਜਹਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੋਤਾ ਦੇ ਦੋਸ਼ੀਆਂ ਨੂੰ ਗਿ੍ਰਫਤਾਰ ਕਰੋ , ਬਿਜਲੀ ਦੇ ਬਿੱਲਾ ਦੇ ਰੇਟ ਘਟਾਏ ਜਾਣ , ਬੁਢਾਪਾ ਪੈਨਸ਼ਨ 2000 ਰੁਪਏ ਕਰਨ , ਨੋਜਵਾਨਾਂ ਨੂੰ ਨੋਕਰੀਆ ਦੇਣ ਸਮੇਤ ਸਮੂਹ ਵਾਦੇ ਪੂਰੇ ਕੀਤੇ ਜਾਣ , ੲਿਸ ਮੌਕੇ ਪ੍ਰਧਾਨ ਸਰਬਜੀਤ ਸਿੰਘ ਕਾਕਾ , ਜਤਿੰਦਰ ਸ਼ਰਮਾ , ਗੁਰਦੀਪ ਸਿੰਘ ਸੈਣੀ , ਅਨਿਲ ਗੋਗਨਾ , ਜਸਦੇਵ ਸਿੰਘ ਪ੍ਰਿੰਸ , ਕਮਲਜੀਤ ਸਿੰਘ ਬੇਦੀ , ਮਨੋਹਰ ਸਿੰਘ ਦਰਸ਼ਨ ਲਾਲ ਫੋਰਮੈਨ , ਸ਼ਾਂਤੀ ਦੇਵੀ , ਸਤਵਿੰਦਰ ਕੌਰ , ਜਸਵੀਰ ਕੌਰ ਪ੍ਰਧਾਨ , ਸੁਭਾਸ਼ ਸ਼ਰਮਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਾਰਟੀ ਵਰਕਰ ਮੋਜੂਦ ਸਨ

Post Author: admin

Leave a Reply

Your email address will not be published. Required fields are marked *