ਪਿੰਡ ਪਲਾਹੀ ਵਿੱਚ ਲੋੜਬੰਦਾਂ ਨੂੰ ਪੰਚਾਇਤ ਵਲੋਂ ਵੰਡਿਆ ਰਾਸ਼ਨ

ਪਿੰਡ ਪਲਾਹੀ ਵਿਖੇ ਰਾਸ਼ਨ ਵੰਡਣ ਸਮੇਂ ਹਾਜ਼ਰ ਰਣਜੀਤ ਕੌਰ ਸਰਪੰਚ, ਮਨੋਹਰ ਸਿੰਘ ਪੰਚ, ਮਦਨ ਲਾਲ ਪੰਚ, ਰਵੀਪਾਲ ਪੰਚ, ਜਸਵਿੰਦਰਪਾਲ ਸਾਬਕਾ ਪੰਚ, ਸੁਰਜਨ ਸਿੰਘ ਨੰਬਰਦਾਰ, ਪਲਵਿੰਦਰ ਸਿੰਘ ਸੱਲ, ਸੁਖਵਿੰਦਰ ਸਿੰਘ, ਗੋਬਿੰਦ ਸਿੰਘ ਕੋਚ ਅਤੇ ਹੋਰ।

ਫਗਵਾੜਾ, 11 ਅਗਸਤ( ਏ.ਡੀ.ਪੀ. ਨਿਊਜ਼  ): ਮਾਈ ਭਾਗੋ ਸੇਵਾ ਸੁਸਾਇਟੀ ਅਤੇ ਗ੍ਰਾਮ ਪੰਚਾਇਤ ਪਲਾਹੀ ਵਲੋਂ ਪਿੰਡ ਪਲਾਹੀ ਦੇ ਅੱਠ ਲੋੜਬੰਦ ਪਰਿਵਾਰਾਂ ਨੂੰ ਹਰ ਮਹੀਨੇ ਦਿੱਤੀਆਂ ਜਾ ਰਹੀਆਂ ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ। ਇਹ ਰਾਸ਼ਨ ਕਿੱਟਾਂ ਰਾਜਪਾਲ ਸਿੰਘ ਯੂ.ਕੇ., ਸ਼ਿੰਦਾ ਵਿਰਕ ਯੂ.ਕੇ., ਰਾਜਵਿੰਦਰ ਕੌਰ ਕੈਨੇਡਾ, ਸੁਖਵਿੰਦਰ ਸਿੰਘ ਸੱਲ, ਪਰਿਵਾਰ ਵਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਪਿੰਡ ਪਲਾਹੀ ਵਿਖੇ ਰਾਸ਼ਨ ਵੰਡਣ ਸਮੇਂ ਹਾਜ਼ਰ ਰਣਜੀਤ ਕੌਰ ਸਰਪੰਚ, ਮਨੋਹਰ ਸਿੰਘ ਪੰਚ, ਮਦਨ ਲਾਲ ਪੰਚ, ਰਵੀਪਾਲ ਪੰਚ, ਜਸਵਿੰਦਰਪਾਲ ਸਾਬਕਾ ਪੰਚ, ਸੁਰਜਨ ਸਿੰਘ ਨੰਬਰਦਾਰ, ਪਲਵਿੰਦਰ ਸਿੰਘ ਸੱਲ, ਸੁਖਵਿੰਦਰ ਸਿੰਘ, ਗੋਬਿੰਦ ਸਿੰਘ ਕੋਚ ਅਤੇ ਹੋਰ।

ਇਸ ਮੌਕੇ ਬੋਲਦਿਆਂ ਸਰਪੰਚ ਰਣਜੀਤ ਕੌਰ ਨੇ ਕਿਹਾ ਕਿ ਇਹਨਾ ਪਰਿਵਾਰਾਂ ਦੀ ਸ਼ਨਾਖਤ ਕਰਕੇ ਪਿਛਲੇ ਲਗਭਗ ਇੱਕ ਸਾਲ ਤੋਂ ਇਹ ਰਾਸ਼ਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਬਿਨਾਂ ਰਣਜੀਤ ਕੌਰ ਸਰਪੰਚ, ਸੁਖਵਿੰਦਰ ਸਿੰਘ ਸੱਲ, ਮਨੋਹਰ ਸਿੰਘ ਪੰਚ, ਮਦਨ ਲਾਲ ਪੰਚ, ਰਵੀਪਾਲ ਪੰਚ ਪ੍ਰਧਾਨ ਗੁਰਦੁਆਰਾ ਗੁਰੂ ਰਵਿਦਾਸ ਜੀ ਮਹਾਰਾਜ, ਸੁਰਜਨ ਸਿੰਘ ਨੰਬਰਦਾਰ, ਬਲਵਿੰਦਰ ਕੌਰ ਪੰਚ, ਗੋਬਿੰਦ ਸਿੰਘ ਕੋਚ, ਜਸਵਿੰਦਰ ਪਾਲ ਸਾਬਕਾ ਪੰਚ,  ਗੁਰਨਾਮ ਸਿੰਘ ਸੱਲ, ਜੱਸੀ ਸੱਲ, ਪਲਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਮਨਜੋਤ ਸਿੰਘ ਸੱਗੂ, ਜਸਬੀਰ ਸਿੰਘ ਬਸਰਾ, ਬਿੰਦਰ ਫੁੱਲ, ਮੇਜਰ ਸਿੰਘ ਠੇਕੇਦਾਰ, ਸੋਢੀ ਸਿੰਘ ਬਸਰਾ, ਮੱਖਣ ਚੰਦ, ਜਸਵਿੰਦਰ ਸਿੰਘ ਸੱਲ, ਅਮਰੀਕ ਸਿੰਘ ਸੱਲ, ਪੰਡਿਤ ਰਾਜ ਕੁਮਾਰ, ਰਵਿੰਦਰ ਸਿੰਘ ਸੱਗੂ, ਰਣਜੀਤ ਸਿੰਘ ਮੈਨੇਜਰ, ਕੁਲਵਿੰਦਰ ਸਿੰਘ ਸੱਲ, ਪੰਡਿਤ ਰਜਿੰਦਰ ਕੁਮਾਰ ਆਦਿ ਹਾਜ਼ਰ ਸਨ।

Post Author: admin

Leave a Reply

Your email address will not be published. Required fields are marked *