ਏਅਰ ਇੰਡੀਆ ਦੀ ਇਕ ਫਲਾਈਟ ਤੈਅ-22 ਅਗਸਤ ਨੂੰ ਦਿੱਲੀ ਤੋਂ ਆਵੇਗੀ ਔਕਲੈਂਡ ਅਤੇ 25 ਨੂੰ ਜਾਵੇਗੀ ਵਾਪਿਸ


ਔਕਲੈਂਡ 11 ਅਗਸਤ -(ਹਰਜਿੰਦਰ ਸਿੰਘ ਬਸਿਆਲਾ)-ਭਾਰਤੀ ਹਾਈ ਕਮਿਸ਼ਨ ਵਲਿੰਗਟਨ ਅਨੁਸਾਰ ਵਤਨ ਵਾਪਿਸੀ ਲਈ ਭਾਰਤ ਸਰਕਾਰ ਨੇ ਇਕ ਫਲਾਈਟ ਇਸ ਮਹੀਨੇ ਚਲਾਉਣੀ ਤੈਅ ਹੋ ਗਈ ਹੈ। ਇਹ ਫਲਾਈਟ ਨੰਬਰ ਪਹਿਲਾਂ ਨਾਲੋਂ ਵੱਖਰਾ ਹੈ ਅਤੇ 22 ਅਗਸਤ ਨੂੰ ਸ਼ਾਮ 7.30 ਵਜੇ ਦਿੱਲੀ ਤੋਂ ਔਕਲੈਂਡ ਲਈ ਚੱਲੇਗੀ ਅਤੇ 25 ਅਗਸਤ ਨੂੰ ਸਵੇਰੇ 9 ਵਜੇ ਔਕਲੈਂਡ ਤੋਂ ਦਿੱਲੀ ਲਈ ਚੱਲੇਗੀ। ਜਿਹੜੇ ਲੋਕ ਇੰਡੀਆ ਤੋਂ ਨਿਊਜ਼ੀਲੈਂਡ ਆਉਣਾ ਚਾਹੁੰਦੇ ਉਨ੍ਹਾਂ ਨੂੰ ਨਿਊਜ਼ੀਲੈਂਡ ਹਾਈ ਕਮਿਸ਼ਨ ਨਵੀਂ ਦਿੱਲੀ ਨਾਲ ਸੰਪਰਕ ਕਰਨ ਅਤੇ ਜਿਹੜੇ ਔਕਲੈਂਡ ਤੋਂ ਦਿੱਲੀ ਜਾਣਾ ਚਾਹੁੰਦੇ ਹੋਣ ਉਹ ਵਲਿੰਗਟਨ ਸਥਿਤ ਦਫਤਰ ਨਾਲ ਸੰਪਰਕ ਕਰਨ। ਇਹ ਫਲਾਈਟ ਵੰਦੇ ਭਾਰਤ ਮਿਸ਼ਨ ਤਹਿਤ ਚੱਲੇਗੀ। 

Post Author: admin

Leave a Reply

Your email address will not be published. Required fields are marked *