ਕਾਰਪੋਰੇਟ ਭਜਾਓ, ਕਿਸਾਨ ਬਚਾਓ ਦੇ ਨਾਹਰੇ ਹੇਠ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ

-ਕਿਸਾਨ ਜਥੇਬੰਦੀਆਂ ਆਰਡੀਨੈਸਾ ਨੂੰ ਰੱਦ ਕਰਨ ਲਈ ਹਲਕਾ ਵਿਧਾਇਕ ਨੂੰ ਚਿਤਾਵਨੀ ਪੱਤਰ ਦਿੱਤਾ ਗਿਆ। 

ਮਾਨਸਾ -ਗੁਰਜੰਟ ਸਿੰਘ ਸ਼ੀਹ 11 ਅਗਸਤ : ਖੇਤੀ ਸਮੇਤ ਤਿੰਨ ਆਰਡੀਨੈਂਸਾ ਨੂੰ ਰੱਦ ਕਰਨ ਤੇ ਕਾਲੇ ਕਾਨੂੰਨਾਂ ਦੇ ਖਿਲਾਫ਼ ਦੇਸ ਦੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਭਾਰਤ ਛੱਡੋ ਅੰਦੋਲਨ ਦਿਵਸ ਮੌਕੇ ਹਲਕਾ ਵਿਧਾਇਕ ਨੂੰ ਚਿਤਾਵਨੀ ਪੱਤਰ ਦਿੱਤਾ ਗਿਆ। ਕੁੱਲ ਹਿੰਦ ਕਿਸਾਨ ਦੇ ਨਿਹਾਲ ਸਿੰਘ ਮਾਨਸਾ, ਬੀ, ਕੇ, ਯੂ ਡਕੋਟਾ ਦੇ ਮਹਿੰਦਰ ਸਿੰਘ ਭੈਣੀ ਬਾਘਾ, ਜਮਹੂਰੀ ਕਿਸਾਨ ਸਭਾ ਦੇ ਸੁਖਦੇਵ ਸਿੰਘ ਅਤਲਾ, ਪੰਜਾਬ ਕਿਸਾਨ ਯੂਨੀਅਨ ਦੇ ਭੋਲਾ ਸਿੰਘ ਸਮਾਓ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ ਦੇ ਪ੍ਰਧਾਨਗੀ ਮੰਡਲ ਹੇਠ ਦਾਣਾ ਮੰਡੀ ਵਿਖੇ ਰੈਲੀ ਦੌਰਾਨ ਸਹਿਰ ਵਿੱਚ ਮੋਟਰਸਾਈਕਲ ਮਾਰਚ ਕੀਤਾ ਗਿਆ। ਇਸ ਸਮੇਂ ਜਥੇਬੰਦੀਆਂ ਦੇ ਆਗੂਆਂ ਦਲਜੀਤ ਸਿੰਘ ਮਾਨਸ਼ਾਹੀਆ, ਮਹਿੰਦਰ ਸਿੰਘ ਭੈਣੀ ਬਾਘਾ, ਗੋਰਾ ਸਿੰਘ ਭੈਣੀ ਬਾਘਾ, ਛੱਜੂ ਰਾਮ ਰਾਸੀ ਅਤੇ ਕੇਵਲ ਸਿੰਘ ਅਕਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਮਹਾਮਾਰੀ ਸੰਕਟ ਦੀ ਆੜ ਵਿੱਚ ਮੋਦੀ ਸਰਕਾਰ ਵੱਲੋਂ ਲੋਕਾਂ ਰਿਆਇਤਾਂ ਦੇਣ ਦੀ ਬਜਾਏ ਸਰਮਾਏਦਾਰਾ ਦੇ ਪੱਖੀ ਰਾਹ ਖੋਲ੍ਹ ਕੇ ਲੁੱਟ ਦੇ ਰਾਹ ਜਾ ਰਹੇ ਹਨ। ਤਿੰਨ ਆਰਡੀਨੈਂਸ ਸਮੇਤ ਬਿਜਲੀ ਐਕਟ 2020,ਮਜਦੂਰ ਵਿਰੋਧੀ ਸੋਧਾ ਕਿਰਤ ਕਾਨੂੰਨਾਂ ਨੂੰ ਪਾਸ ਕੀਤਾ ਗਿਆ ਹੈ। ਜਿਸ ਨਾਲ ਦੇਸ਼ ਦਾ ਹਰ ਵਰਗ ਕਿਸਾਨ, ਮਜਦੂਰ ਤੇ ਆਮ ਲੋਕਾਂ ਲਈ ਘਾਤਕ ਸਿੱਧ ਹੋਣਗੇ।

ਜਿਸ ਦੇ ਵਿਰੋਧ ਵਿੱਚ ਦੇਸ ਦੀਆਂ ਕਿਸਾਨ,ਮਜਦੂਰ ਅਤੇ ਸੰਘਰਸ਼ ਸੀਲ ਧਿਰਾਂ ਵੱਲੋਂ ਆਰ ਪਾਰ ਦੀ ਲੜਾਈ ਲੜਨ ਦਾ ਅੈਲਾਨ ਕੀਤਾ ਜਾ ਚੁੱਕਾ ਹੈ। ਇਸ ਮੌਕੇ ਲਗਾਤਾਰ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਸਬੰਧੀ ਅਕਾਲੀ ਭਾਜਪਾ ਗੱਠਜੋੜ ਦੇ ਕੇਂਦਰ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ।ਅਤੇ ਆਗੂਆਂ ਨੇ ਦੱਸ ਲਾਉਂਦਿਆਂ ਕਿਹਾ ਕਿ ਆਰ ਐਸ ਐਸ ਦੇਸ ਦੇ ਵਿਸੇਸ਼ ਫਿਰਕੇ ਨੂੰ ਧਾਰਮਿਕ ਜਾਨੁੰਨ ਰਾਹੀਂ ਗੁੰਮਰਾਹ ਕਰਕੇ ਆਪਣੀਆ ਸਿਆਸੀ ਰੋਟੀਆਂ ਜਾ ਰਹੀਆਂ ਹਨ ਅਤੇ ਫਿਰਕਾਪ੍ਰਸਤੀ ਫੈਲਾਈ ਜਾ ਰਹੀ ਹੈ। ਆਗੂਆਂ ਨੇ ਐਲਾਨ ਕੀਤਾ ਕਿ ਆਰਡੀਨੈਂਸਾ ਦਾ ਵਿਰੋਧ ਕਰਨ ਵਾਲੇ ਐਮ ਐਲ ਏ ਅਤੇ ਐਮ ਪੀਜ਼ ਦਾ ਪਿੰਡਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕ੍ਰਿਸ਼ਨ ਚੌਹਾਨ, ਰੂਪ ਸਿੰਘ ਢਿੱਲੋਂ, ਮੇਜਰ ਸਿੰਘ ਦੁਲੋਵਾਲ, ਰਾਜ ਸਿੰਘ ਅਕਲੀਆ, ਮੱਖਣ ਸਿੰਘ ਭੈਣੀ ਬਾਘਾ, ਰਣਜੀਤ ਸਿੰਘ ਤਾਮਕੋਟ, ਕਰਨੈਲ ਸਿੰਘ ਮਾਨਸਾ ਆਦਿ ਆਗੂਆਂ ਨੇ ਸੰਬੋਧਨ ਕੀਤਾ।

Post Author: admin

Leave a Reply

Your email address will not be published. Required fields are marked *