ਕਵਿਤਾ/ ਸੱਚੀਆਂ ਗੱਲਾਂ / ਬਲਤੇਜ ਸੰਧੂ

ਜਿੰਦਗੀ ਚ ਵਾਪਰਦੀਆਂ ਕੁੱਝ ਸੱਚੀਆਂ ਗੱਲਾਂ

ਗੂੰਗਾ ਗੀਤ ਗੁਣ ਗੁਣਾਂ ਤਾਂ ਸਕਦਾ ਹੈ ਪਰ ਗੀਤ ਨੂੰ ਗਾ ਕੇ ਕਦੇ ਨਹੀਂ ਸੁਣਾ ਸਕਦਾ

ਭਾਂਵੇਂ ਤੁਸੀਂ ਕਿੰਨੇ ਵੀ ਦੁਖੀ ਕਿਉਂ ਨਾ ਹੋਵੋ ਪਰ ਆਪਣੇ ਮੋਢਿਆਂ ਤੇ ਸਿਰ ਰੱਖ ਕੇ ਕਦੇ ਰੋ ਨਹੀਂ ਸਕਦੇ

ਕੁਆਰੀ ਲੜਕੀ ਆਪਣੇ ਵਿਆਹ ਦੀ ਖਬਰ ਸੁਣ ਕੇ ਖੁਸ ਤਾਂ ਹੋ ਸਕਦੀ ਹੈ ਪਰ ਆਪਣੇ ਮੂੰਹੋਂ ਆਪਣੇ ਵਿਆਹ ਦੀ ਖਬਰ ਸੁਣਾ ਕੇ ਮਾਪਿਆਂ ਨੂੰ ਖੁਸ ਨਹੀਂ ਕਰ ਸਕਦੀ

ਬੱਚੇ ਵੱਡੇ ਹੋ ਕੇ ਇਨਸਾਨ ਤਾਂ ਬਣ ਸਕਦੇ ਹਨ ਪਰ ਵੱਡੇ ਇਨਸਾਨ ਜਿੰਦਗੀ ਚ ਕਦੇ ਬੱਚੇ ਨਹੀਂ ਬਣ ਸਕਦੇ

ਹਮੇਸ਼ਾ ਯਾਦ ਰੱਖੋ ਦੋਸਤ ਬਣਾਉਣੇ ਬਹੁਤ ਸੌਖੇ ਹਨ ਪਰ ਉਨ੍ਹਾਂ ਨਾਲ ਸੱਚੀ ਦੋਸਤੀ ਨਿਭਾਉਣੀ ਬਹੁਤ ਔਖੀ ਹੈ

ਲੋਕ ਚਿੰਤਾ ਕਰਦੇ ਹਨ ਸਾਡਾ ਕੋਈ ਕੰਮ ਸਿਰੇ ਨਹੀਂ ਚੜਦਾ ਜਾ ਬਹੁਤ ਨੁਕਸਾਨ ਹੋ ਗਿਆ ਪਰ ਇਹ ਨਹੀਂ ਜਾਣਦੇ ਕਿ ਚਿੰਤਾ-ਚਿਤਾ ਦਾ ਰੂਪ ਧਾਰਨ ਕਰ ਲੈਂਦੀ ਹੈ

ਬੁੱਝਦਿਲ ਕਦੇ ਮੰਜ਼ਿਲ ਸਰ ਨਹੀਂ ਕਰ ਸਕਦੇ ਜਦਕਿ ਆਕੜਖੋਰੇ ਰਿਸ਼ਤੇ ਨਹੀਂ ਨਿਭਾ ਸਕਦੇ ਉਨ੍ਹਾਂ ਨੂੰ ਰਿਸ਼ਤਿਆਂ ਦੀ ਕਦਰ ਨਹੀਂ ਹੁੰਦੀ

ਜਿੰਦਗੀ ਚ ਅੱਗੇ ਵਧਣ ਲਈ ਤੁਰਦੇ ਰਹਿਣਾ ਜਰੂਰੀ ਹੈ ਪਰ ਕਾਹਲੀ ਵਿੱਚ ਕੀਤਾ ਕੰਮ ਕਦੇ ਵਧੀਆ ਨਹੀਂ ਹੁੰਦਾ

ਜੀਭ ਵਿੱਚ ਭਾਵੇਂ ਬੇਸ਼ੱਕ ਕੋਈ ਹੱਡੀ ਨਹੀਂ ਹੁੰਦੀ ਪਰ ਇਹ ਪਲ ਭਰ ਵਿੱਚ ਹੱਡੀਆਂ ਤੜਵਾਉਣ ਦੀ ਹਿੰਮਤ ਰੱਖਦੀ ਹੈ ਇਸ ਲਈ ਹਰ ਲਫਜ ਤੋਲ ਮੋਲ ਕੇ ਬੋਲੋ

ਹੱਸਦੇ ਰਹਿਣ ਨਾਲ (ਭਾਵ ਖੁਸ ਰਹਿਣ ਨਾਲ) ਸਿਹਤ ਠੀਕ ਰਹਿੰਦੀ ਹੈ ਦਿਲ ਦਾ ਦੁੱਖ ਕਿਸੇ ਆਪਣੇ ਨੂੰ ਦੱਸਣ ਨਾਲ ਮਨ ਦਾ ਬੋਝ ਹਲਕਾ ਹੋ ਜਾਂਦਾ ਹੈ

ਘੱਟ ਬੋਲਣ ਵਾਲਾ ਇਨਸਾਨ ਹਮੇਸ਼ਾ ਗੁਣਵਾਨ ਹੁੰਦਾ ਹੈ ਉਹ ਹਮੇਸ਼ਾ ਠੀਕ ਮੌਕੇ ਸਹੀ ਗੱਲ ਕਰਦਾ ਹੈ ।।

ਬਲਤੇਜ ਸੰਧੂ “ਬੁਰਜ ਲੱਧਾ “
ਬਠਿੰਡਾ
9465818158

Post Author: admin

Leave a Reply

Your email address will not be published. Required fields are marked *