ਹੁਣ ਅਸਲੇ ਦਾ ਲਾਇੰਸੈਂਸ ਬਣਾਉਣ ਲਈ 10 ਬੂਟੇ ਲਗਾਉਣੇ ਲਾਜ਼ਮੀ

ਪਟਿਆਲਾ, 1 ਅਗਸਤ( ਏ.ਡੀ.ਪੀ. ਨਿਊਜ਼ ) ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਡ ਨੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਇਕ ਵਿਲੱਖਣ ਵਿਚਾਰ ਪੇਸ਼ ਕੀਤਾ ਹੈ। ਇਹ ਵਿਚਾਰ ਜੰਗਲਾਂ ਦੀ ਬਹੁਤਾਤ ਵਧਾਉਣ ਲਈ ਕਾਰਗਰ ਸਾਬਤ ਹੋ ਸਕਦਾ ਹੈ।ਕਮਿਸ਼ਨਰ ਚੰਦਰ ਗੈਂਡ ਨੇ ਅਸਲਾ ਲਾਇਸੈਂਸ ਜਾਰੀ ਕਰਨ ਦੀ ਇਕ ਨਵੀਂ ਸ਼ਰਤ ਰੱਖ ਦਿਤੀ ਹੈ, ਜਿਸ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ।

ਇਸ ਵਿਚਾਰ/ਸ਼ਰਤ ਨੂੰ ਟਰੀਸ ਫਾਰ ਗੰਨ (Tress for Gun) ਦਾ ਨਾਮ ਦਿਤਾ ਗਿਆ ਹੈ। ਇਸ ਤਹਿਤ ਅਸਲੇ ਦਾ ਲਾਇਸੈਂਸ ਲੈਣ ਦੇ ਚਾਹਵਾਨ ਲਈ 10 ਬੂਟੇ ਲਾਉਣਾ ਲਾਜ਼ਮੀ ਕਰ ਦਿਤਾ ਗਿਆ ਹੈ। ਇਸੇ ਤਰ੍ਹਾਂ ਅਸਲੇ ਦਾ ਲਾਇਸੈਂਸ ਰੀਨਿਊ ਕਰਵਾਉਣ ਲਈ ਘੱਟੋ ਘੱਟ 5 ਬੂਟੇ ਲਾਉਣ ਦੀ ਸ਼ਰਤ ਰੱਖੀ ਗਈ ਹੈ।

ਕਮਿਸ਼ਨਰ ਮੁਤਾਬਕ “ਬਿਨੇ ਪੱਤਰ ਦੇ ਨਾਲ ਬੂਟਾ ਲਾਉਂਦੇ ਵਕਤ ਦੀ ਸੈਲਫੀ ਫ਼ੋਟੋ ਵੀ ਲਾਉਣੀ ਹੋਵੇਗੀ। ਇਕ ਮਹੀਨੇ ਬਾਅਦ, ਪੁਲਿਸ ਕਲੀਅਰੈਂਸ ਤੇ ਡੋਪ ਟੈਸਟ ਲਈ ਦਰਖਾਸਤ ਦੇਣ ਤੋਂ ਪਹਿਲਾਂ ਬਿਨੈਕਾਰ ਨੂੰ ਲਾਏ ਗਏ ਬੂਟੇ ਦੀ ਤਾਜ਼ਾ ਸਥਿਤੀ ਪੇਸ਼ ਕਰਨੀ ਪਏਗੀ ਤੇ ਨਵੀਂ ਸੈਲਫੀ ਜਮ੍ਹਾਂ ਕਰਵਾਉਣੀ ਹੋਵੇਗੀ।

ਕਮਿਸ਼ਨਰ ਚੰਦਰ ਗੈਂਡ ਦੇ ਇਸ ਵਿਲੱਖਣ ਵਿਚਾਰ ਨੂੰ ਜਨ-ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਲੋਕ ਉਨ੍ਹਾਂ ਦੇ ਇਸ ਵਿਚਾਰ ਨੂੰ ਇਕ ਸ਼ੁਭ ਸੰਕੇਤ ਵਜੋਂ ਵੇਖ ਰਹੇ ਹਨ।

ਇੰਨਾ ਹੀ ਨਹੀਂ, ਸੰਸਦ ਮੈਂਬਰ ਪਰਨੀਤ ਕੌਰ ਨੇ ਵੀ ਇਸ ਨਵੇਂ ਵਿਚਾਰ ਦੀ ਸ਼ਲਾਘਾ ਕਰਦਿਆਂ ਬਾਕੀ ਜ਼ਿਲ੍ਹਿਆਂ ਨੂੰ ਵੀ ਵਾਤਾਵਰਣ ਦੀ ਖਾਤਰ ਇਸ ਤੋਂ ਸੇਧ ਲੈਣ ਦੀ ਅਪੀਲ ਕੀਤੀ ਹੈ।

Post Author: admin

Leave a Reply

Your email address will not be published. Required fields are marked *