ਅਗਲੇ ਪੰਜ ਸਾਲਾਂ ‘ਚ ਆਲਮੀ ਤਪਸ਼ ਵਿਚ ਹੋਵੇਗਾ ਵਾਧਾ

ਅਗਲੇ ਪੰਜ ਸਾਲਾਂ ‘ਚ ਆਲਮੀ ਤਪਸ਼ ‘ਚ ਵਾਧਾ ਹੁੰਦਾ ਰਹੇਗਾ। ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਇਸ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਦਰਅਸਲ ਵਿਸ਼ਵ ਸਮਝੌਤੇ ਤਹਿਤ ਦੁਨੀਆ ਦੇ ਕਈ ਦੇਸ਼ਾਂ ਨੇ ਲੰਬੇ ਸਮੇਂ ਤੋਂ ਔਸਤ ਤਾਪਮਾਨ ‘ਚ ਵਾਧੇ ਨੂੰ ਪਹਿਲਾਂ ਉਦਯੋਗਿਕ ਪੱਧਰ ‘ਤੇ 1.5-2 ਡਿਗਰੀ ਸੈਲਸੀਅਸ ਤਕ ਸੀਮਤ ਕਰਨ ਦਾ ਟੀਚਾ ਮਿੱਥਿਆ ਸੀ। ਇਸ ਦਾ ਮਤਲਬ ਇਹ ਨਹੀਂ ਹੈ ਕਿ ਲੰਬੀ ਮਿਆਦ ਤਕ ਤਾਪਮਾਨ ਵਾਧੇ ਦੀ ਹੱਦ ਨੂੰ ਪਾਰ ਕਰ ਜਾਵੇਗਾ। ਤਾਪਮਾਨ ਦੇ ਇਸ ਪੱਧਰ ਨੂੰ ਵਿਗਿਆਨਕਾਂ ਨੇ ਵਿਨਾਸ਼ਕਾਰੀ ਮੌਸਮ ਤਬਦੀਲੀ ਦੇ ਪ੍ਰਭਾਵਾਂ ਤੋਂ ਬਚਣ ਲਈ ਸੁਚੇਤ ਕੀਤਾ ਹੈ।

ਡਬਲਿਊਐੱਮਓ ਦੇ ਸੈਕਟਰੀ ਪੈਟੇਰੀ ਤਾਲਸ ਦਾ ਕਹਿਣਾ ਹੈ ਕਿ ਇਹ ਤਾਪਮਾਨ ਵਧਣ ਦੇ ਰੁਝਾਨ ਨੂੰ ਦਰਸਾਉਂਦਾ ਹੈ। ਇਹ ਉਸ ਵਿਸ਼ਾਲ ਚੁਣੌਤੀ ਨੂੰ ਰੇਖਾਂਕਿਤ ਕਰਦਾ ਹੈ, ਜਿਸ ਦੀ ਵਜ੍ਹਾ ਨਾਲ ਦੇਸ਼ਾਂ ਦੇ ਪੇਰਿਸ ਸਮਝੌਤੇ ਤਹਿਤ ਵਿਸ਼ਵੀ ਤਪਸ਼ ਨੂੰ 2 ਡਿਗਰੀ ਤਕ ਸੀਮਤ ਰੱਖਣ ਦਾ ਟੀਚਾ ਰੱਖਿਆ ਹੈ। ਇਸ ਸਮਝੌਤੇ ਤਹਿਤ ਦੇਸ਼ਾਂ ਨੂੰ ਗਰੀਨ ਹਾਊਸ ਗੈਸਾਂ ‘ਚ ਕਟੌਤੀ ਕਰਨ ਲਈ ਕਿਹਾ ਗਿਆ ਸੀ। ਪੇਰਿਸ ਮੌਸਮੀ ਸਮਝੌਤਾ ਮੂਲ ਰੂਪ ‘ਚ ਵਿਸ਼ਵੀ ਤਪਸ਼ ‘ਚ ਵਾਧੇ ਨੂੰ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਨਾਲ ਜੁੜਿਆ ਹੈ। ਨਾਲ ਹੀ ਇਹ ਸਮਝੌਤਾ ਸਾਰੇ ਦੇਸ਼ਾਂ ਨੂੰ ਵਿਸ਼ਵੀ ਤਪਸ਼ ਵਾਧੇ ਨੂੰ 1.5 ਡਿਗਰੀ ਸੈਲਸੀਅਸ ਤਕ ਰੱਖਣ ਦੀ ਕੋਸ਼ਿਸ਼ ਕਰਨ ਲਈ ਵੀ ਕਹਿੰਦਾ ਹੈ। ਫਿਰ ਹੀ ਮੌਸਮੀ ਤਬਦੀਲੀ ਦੇ ਖ਼ਤਰਨਾਕ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ।

ਡਬਲਿਊਐੱਮਓ ਦਾ ਕਹਿਣਾ ਹੈ ਕਿ 20 ਫ਼ੀਸਦੀ ਸੰਭਾਵਨਾ ਹੈ ਕਿ ਔਸਤ ਸਾਲਾਨਾ ਤਾਪਮਾਨ 1.5 ਡਿਗਰੀ ਦੇ ਪੱਧਰ ਨੂੰ ਸਾਲ 2020-2014 ਤਕ ਕਦੇ ਵੀ ਛੂਹ ਲਵੇਗਾ। ਲਗਪਗ ਹਰ ਖੇਤਰ ‘ਚ ਇਸ ਦਾ ਪ੍ਰਭਾਵ ਮਹਿਸੂਸ ਹੋਵੇਗਾ। ਦੱਖਣੀ ਅਫ਼ਰੀਕਾ ਤੇ ਆਸਟ੍ਰੇਲੀਆ ‘ਚ ਪਿਛਲੇ ਸਾਲ ਜਿੱਥੇ ਜੰਗਲਾਂ ‘ਚ ਅੱਗ ਲੱਗੀ ਸੀ ਤੇ ਸੈਂਕੜੇ ਏਕੜ ਜ਼ਮੀਨ ਖ਼ਰਾਬ ਹੋ ਗਈ ਸੀ, ਸ਼ਾਇਦ ਉੱਥੇ ਆਮ ਨਾਲੋਂ ਜ਼ਿਆਦਾ ਸੁੱਕਾ ਹੋਵੇਗਾ, ਜਦੋਂਕਿ ਅਫ਼ਰੀਕਾ ਦੇ ਸਾਹੋਲ ਖੇਤਰ ‘ਚ ਬਹੁਤ ਬਰਸਾਤ ਹੋ ਸਕਦੀ ਹੈ। ਉਥੇ ਹੀ ਯੂਰਪ ‘ਚ ਹੋਰ ਤੂਫ਼ਾਨ ਆਵੇਗਾ ਤੇ ਉੱਤਰੀ ਅਟਲਾਂਟਿਕ ‘ਚ ਤੇਜ਼ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।

ਮੌਸਮੀ ਤਬਦੀਲੀ ਦੀ ਵਜ੍ਹਾ ਨਾਲ ਲਗਾਤਾਰ ਗਲੇਸ਼ੀਅਰਾਂ ਦੇ ਪਿਘਲਣ ਨਾਲ ਘਟਨਾਵਾਂ ਵਾਪਰਦੀਆਂ ਹਨ। ਸੋਧਕਰਤਾਵਾਂ ਨੇ ਗਲੇਸ਼ੀਅਰਾਂ ‘ਤੇ ਪੈ ਰਹੇ ਪ੍ਰਭਾਵ ਤੇ ਬਰਫ਼ ਪਿਘਲਣ ਦੀ ਦਰ ‘ਤੇ ਬਹੁਤ ਸਾਰੇ ਅਧਿਐਨ ਕੀਤੇ ਹਨ ਪਰ ਪਹਿਲੀ ਵਾਰ ਨਦੀਆਂ ‘ਚ ਜੰਮਣ ਵਾਲੀ ਬਰਫ਼ ‘ਤੇ ਮੌਸਮੀ ਤਬਦੀਲੀ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ ਹੈ। ਸੋਧਕਰਤਾਵਾਂ ਨੇ ਦੱਸਿਆ ਕਿ ਆਲਮੀ ਤਪਸ਼ ‘ਚ ਇਕ ਫ਼ੀਸਦੀ ਵਾਧੇ ਨਾਲ ਨਦੀਆਂ ‘ਚ ਹਰ ਸਾਲ ਜੰਮਣ ਵਾਲੀ ਬਰਫ਼ ਛੇ ਦਿਨ ਪਹਿਲਾਂ ਹੀ ਪਿਘਲ ਜਾਵੇਗੀ। ਇਸ ਦੇ ਵਾਤਾਵਰਨੀ ਪ੍ਰਭਾਵ ਨਾਲ ਹੀ ਆਰਥਿਕ ਪ੍ਰਭਾਵ ਵੀ ਦੇਖਣ ਨੂੰ ਮਿਲਣਗੇ।

Post Author: admin

Leave a Reply

Your email address will not be published. Required fields are marked *