‘ਰੰਗਾਂ ਦਾ ਜਾਦੂਗਰ’ / ਸੰਤੋਖ ਭੁੱਲਰ

ਮੇਰੇ ਪਿਆਰੇ ਦੋਸਤੋ,ਤੁਹਾਡੇ ਭੁੱਲਰ ਨੇ ਅੱਜ ਤੋਂ ਪਹਿਲਾਂ ਵਾਰਤਕ ਵਿੱਚ “ਮੇਰਾ ਸਮੁੰਦਰੀ ਸਫ਼ਰਨਾਮਾ ‘ਵੰਝਲੀ’ (ਗ਼ਜ਼ਲਾਂ)ਅਤੇ ਹੋਰ ਕਿਤਾਬਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਨ। ਹਰ ਲੇਖਕ ਆਪਣੇ ਗਾੜ੍ਹੇ ਲਹੂ ਨਾਲ ਲਿਖਦੈ ਅਤੇ ਨਵੀਆਂ ਪੈੜਾਂ ਪਾਉਂਦਾ ਹੈ। ਕਲਮ ਚਲਾਉਣਾ ਤ੍ਰੇਲ ਤੇ ਤੁਰਨ ਦੀ ਤਰ੍ਹਾਂ ਹੈ।ਤੁਸੀਂ ਅਕਸਰ ਮੇਰੀ ਵਾਰਤਕ ਪੜ੍ਹਦੇ ਰਹਿੰਦੇ ਹੋ।ਹੁਣ ਮੈ, ਕੁੱਝ ਮਹਾਨ ਸਖਸ਼ੀਅਤਾਂ ਬਾਰੇ ਵੱਖਰੀ ਸ਼ੈਲੀ ਵਿੱਚ ਲਿਖਣਾਂ ਸ਼ੁਰੂ ਕੀਤਾ ਹੈ। ਪਿਆਰਿਓ ਮੈਂ ਬਹੁਤ ਛੋਟਾ ਹਾਂ,ਮੇਰੀ ਕੀ ਔਕਾਤ ਹੈ ਕਿ ਅਪਣੇ ਤੋਂ ਵੱਡੇ ਅਤੇ ਅੰਬਰਾਂ ਨੂੰ ਛੋਹਣ ਵਾਲੀਆਂ ਸਖ਼ਸ਼ੀਅਤਾਂ ਬਾਰੇ ਕੁੱਝ ਸ਼ਬਦ ਲਿਖ ਸਕਾਂ, ਇਹ ਨਾਮੁਮਕਿਨ ਹੈ,ਪਰ ਮੈਂ ਕੋਸ਼ਿਸ਼ ਜ਼ਰੂਰ ਕੀਤੀ ਹੈ। ਦੋਸਤੋ, ਮੈਂ ਜਲਦੀ ਹੀ ਸੰਸਾਰ ਦੇ ਪ੍ਰਸਿੱਧ ਚਿਤਰਕਾਰ ਸਰਦਾਰ “ਸਰੂਪ ਸਿੰਘ MBE LFI BA” ਦੇ ਸੰਘਰਸ਼ ਮਈ ਜੀਵਨ ਬਾਰੇ ਇੱਕ ਨਵੀਂ ਕਿਤਾਬ,ਨਾਵਲ ਦੇ ਰੂਪ ਵਰਗੀ ” ਰੰਗਾਂ ਦਾ ਜਾਦੂਗਰ” ਲੈ ਕੇ ਬਹੁਤ ਜਲਦੀ ਹਾਜ਼ਰ ਹੋ ਰਿਹਾਂ ਹਾਂ। ਇਸ ਵਿੱਚ ਤੁਸੀਂ, ਇੱਕ ਬੱਚੇ ਦੇ ਦੁੱਖ ਦਰਦ,ਉਸ ਦੀ ਕਿਲਕਾਰੀਆਂ, ਉਸ ਦੇ ਖ਼ਾਬ, ਉਸ ਦੀਆਂ ਤਸਵੀਰਾਂ, ਉਸਦਾ ਰਾਤਾਂ ਨੂੰ ਉਨੀਂਦਰੇ ਜਾਗਣਾ ਅਤੇ ਕਹਿਕਸ਼ਾਂ ਤੋਂ ਪਾਰ ਬੈਠੀਆਂ ਮੂਰਤਾਂ ਨੂੰ ਵੇਖਣਾ, ਕਿਸੇ ਨੂੰ ਪਲਕਾਂ ਵਿੱਚ ਵਸਾਉਣਾ, ਉਸ ਦੇ ਮਨ ਦੀਆਂ ਪੀੜਾਂ, ਕੁਰਬਾਨੀ, ਉਸਦੀ ਮਾਂ ਦੀ ਮਮਤਾ ਅਤੇ ਹਮੀਦਾਂ ਦਾ ਦੁਖਾਂਤ ਵੀ ਇਸ ਕਿਤਾਬ ਵਿਚ ਪੜ੍ਹੋ ਗੇ। ਮੇਰਾ ਇਹ ਕੰਮ ਅਧੂਰਾ ਰਹਿ ਜਾਣਾ ਸੀ, ਜੇਕਰ ਇਸ ਦੇ ਪਿੱਛੇ ਉਸਤਾਦ ਗੁਰਦਿਆਲ ਰੌਸ਼ਨ ਜੀ,ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ, ਵਿਸ਼ਵ ਪ੍ਰਸਿੱਧ ਪਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਗ਼ਜ਼ਲਗੋ ਭੁਪਿੰਦਰ ਸੱਗੂ ,ਛੋਟੀ ਭੈਣ ਰੂਪ ਦਵਿੰਦਰ ਅਤੇ ਖਾਸ ਕਰ ਆਪਣੇ ਸਤਿਕਾਰ ਯੋਗ ਬਾਪੂ ਜੀ ‘ਸੁਰਜੀਤ ਭੁੱਲਰ’ ਜੀ ਨਾ ਹੁੰਦੇ। ਮੈਂ ਆਪਣੇ ਇਨ੍ਹਾਂ ਮਿੱਤਰਾਂ ਦਾ ਧੰਨਵਾਦੀ ਹਾਂ। ਇਸ ਤੋਂ ਇਲਾਵਾ ਮੈਂ ਉਚੇਚੇ ਤੌਰ ਉੱਪਰ ਵਿਸ਼ਵ ਪ੍ਰਸਿੱਧ ਚਿਤਰਕਾਰ ਸਰਦਾਰ ਸਰੂਪ ਸਿੰਘ ਜੀ ਦਾ ਢੇਰ ਸਾਰਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਬਾਰੇ ਲਿਖਣ ਦਾ ਮੌਕਾ ਦਿੱਤਾ ਹੈ। ਤੁਹਾਡਾ ਆਪਣਾ ਭਾਊ ਸੰਤੋਖ ਭੁੱਲਰ।

Post Author: admin

Leave a Reply

Your email address will not be published. Required fields are marked *