ਕੋਰੋਨਿਲ ਦਵਾਈ ਨਾਲ ਕੋਰੋਨਾ ਦੇ ਇਲਾਜ ਦੇ ਦਾਅਵੇ ਤੋਂ ਪਲਟੀ ਪਤੰਜਲੀ

ਪਤੰਜਲੀ ਯੋਗਪੀਠ ਦੀ ਦਿਵਯ ਫਾਰਮੇਸੀ ਪਹਿਲਾਂ ਕੀਤੇ ਕੋਰੋਨਾ ਦੀ ਦਵਾਈ ਈਜਾਦ ਕਰਨ ਦੇ ਦਾਅਵਿਆਂ ਤੋਂ ਪਲਟ ਗਈ ਹੈ। ਉੱਤਰਾਖੰਡ ਆਯੁਸ਼ ਵਿਭਾਗ ਵੱਲੋਂ ਜਾਰੀ ਨੋਟਿਸ ਦੇ ਜਵਾਬ ‘ਚ ਸੋਮਵਾਰ ਨੂੰ ਉਸ ਨੇ ਅਜਿਹੀ ਕੋਈ ਦਵਾਈ ਨਾ ਬਣਾਉਣ ਦੀ ਗੱਲ ਕਹੀ। ਦੱਸ ਦੇਈਏ ਕਿ ਪਿਛਲੇ ਮੰਗਲਵਾਰ ਨੂੰ ਕੋਰੋਨਿਲ ਦੀ ਲਾਂਚਿੰਗ ਦੌਰਾਨ ਯੋਗ ਗੁਰੂ ਬਾਬਾ ਰਾਮਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਨੇ ਕੋਰੋਨਿਲ, ਸ਼ਵਸਾਰ ਬਟੀ ਤੇ ਅਣੂ ਤੇਲ ਨਾਲ ਕੋਰੋਨਾ ਦੇ ਇਲਾਜ ਦਾ ਦਾਅਵਾ ਕੀਤਾ ਸੀ। 24 ਜੂਨ ਨੂੰ ਉੱਤਰਾਖੰਡ ਆਯੁਸ਼ ਵਿਭਾਗ ਨੇ ਪਤੰਜਲੀ ਨੂੰ ਨੋਟਿਸ ਜਾਰੀ ਕੀਤਾ ਸੀ। ਦੱਸ ਦੇਈਏ ਕਿ ਪਤੰਜਲੀ ਦੀ ਦਿਵਯ ਫਾਰਮੇਸੀ ਨੇ ਮੰਗਲਵਾਰ 23 ਮਾਰਚ ਨੂੰ ਕੋਰੋਨਾ ਦੀ ਦਵਾਈ ਈਜਾਦ ਕਰਨ ਦਾ ਦਾਅਵਾ ਕੀਤਾ ਸੀ। ਮਾਮਲਾ ਸੁਰਖੀਆਂ ‘ਚ ਆਇਆ ਤਾਂ ਕੇਂਦਰੀ ਆਯੁਸ਼ ਮੰਤਰਾਲੇ ਨੇ ਇਸ ਦਾ ਨੋਟਿਸ ਲਿਆ। ਮੰਤਰਾਲੇ ਨੇ ਦਿਵਯ ਫਾਰਮੇਸੀ ਨੂੰ ਨੋਟਿਸ ਭੇਜ ਕੇ ਤੁਰੰਤ ਦਵਾਈ ਦੇ ਪ੍ਰਚਾਰ-ਪਸਾਰ ‘ਤੇ ਰੋਕ ਲਗਾ ਦਿੱਤੀ। 24 ਜੂਨ ਨੂੰ ਉੱਤਰਾਖੰਡ ਆਯੁਸ਼ ਵਿਭਾਗ ਨੇ ਵੀ ਦਿਵਯ ਫਾਰਮੇਸੀ ਨੂੰ ਨੋਟਿਸ ਭੇਜ ਕੇ ਦਵਾਈ ਦੇ ਪ੍ਰਚਾਰ-ਪਸਾਰ ‘ਤੇ ਰੋਕ ਲਗਾ ਦਿੱਤੀ। ਨਾਲ ਹੀ 7 ਦਿਨਾਂ ਦੇ ਅੰਦਰ ਨੋਟਿਸ ਦਾ ਜਵਾਬ ਦੇਣ ਨੂੰ ਕਿਹਾ ਸੀ।

ਪਤੰਜਲੀ ਯੋਗਪੀਠ ਦੀ ਦਿਵਯ ਫਾਰਮੇਸੀ ਦੀ ਦਵਾਈ ‘ਕੋਰੋਨਿਲ’ ਨੂੰ ਲੈ ਕੇ ਉੱਠੇ ਵਿਵਾਦ ਦੌਰਾਨ ਫਿਲਹਾਲ ‘ਆਰਡਰ ਮੀ’ ਐਪ ਦੀ ਲਾਂਚਿੰਗ ਵੀ ਮੁਲਤਵੀ ਕਰ ਦਿੱਤੀ ਗਈ ਹੈ। ਪਹਿਲਾਂ ਪਤੰਜਲੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਐਪ ਦੀ ਲਾਂਚਿੰਗ ਸੋਮਵਾਰ ਨੂੰ ਕੀਤੀ ਜਾਵੇਗੀ। ਇਸ ਐਪ ਜ਼ਰੀਏ ਕੋਈ ਵੀ ਗਾਹਕ ਦੇਸ਼ ਵਿਚ ਕਿਤਿਓਂ ਵੀ ਦਵਾਈ ਲਈ ਆਰਡਰ ਬੁੱਕ ਕਰ ਸਕਦਾ ਹੈ। ਤਿੰਨ ਦਿਨਾਂ ਦੇ ਅੰਦਰ ਦਵਾਈ ਦੀ ਡਲਿਵਰੀ ਕਰ ਦਿੱਤੀ ਜਾਵੇਗੀ। ਪਤੰਜਲੀ ਯੋਗਪੀਠ ਦੇ ਬੁਲਾਰੇ ਐੱਸਕੇ ਤਿਜਾਰਾਵਾਲਾ ਨੇ ਦੱਸਿਆ ਕਿ ਸਾਰੇ ਐਪ ਦਾ ਟਰਾਇਲ ਕੀਤਾ ਜਾ ਰਿਹਾ ਹੈ। ਟਰਾਇਲ ਪੂਰਾ ਹੋਣ ‘ਤੇ ਐਪ ਦੀ ਵਿਧੀਵਤ ਲਾਂਚਿੰਗ ਕੀਤੀ ਜਾਵੇਗੀ। ਪਿਛਲੇ ਹਫ਼ਤੇ ਮੰਗਲਵਾਰ ਨੂੰ ਪਤੰਜਲੀ ਨੇ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਸੀ। ਮਾਮਲਾ ਸੁਰਖੀਆਂ ‘ਚ ਆਇਆ ਤਾਂ ਕੇਂਦਰੀ ਆਯੁਸ਼ ਮੰਤਰਾਲੇ ਨੇ ਪਤੰਜਲੀ ਨੂੰ ਨੋਟਿਸ ਭੇਜ ਕੇ ਦਵਾਈ ਦੇ ਪ੍ਰਚਾਰ-ਪਸਾਰ ‘ਤੇ ਰੋਕ ਲਗਾ ਦਿੱਤੀ। 23 ਜੂਨ ਨੂੰ ਹੀ ਬਾਬਾ ਰਾਮਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਨੇ ਐਲਾਨ ਕੀਤਾ ਸੀ ਕਿ 29 ਜੂਨ ਨੂੰ ‘ਆਰਡਰ ਮੀ’ ਐਪ ਲਾਂਚ ਕੀਤਾ ਜਾਵੇਗਾ। ਇਸ ਐਪ ਦੀ ਮਦਦ ਨਾਲ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਦਵਾਈ ਦਾ ਆਰਡਰ ਬੁੱਕ ਕੀਤਾ ਜਾ ਸਕੇਗਾ। ਐਤਵਾਰ ਨੂੰ ਪਤੰਜਲੀ ਦੇ ਬੁਲਾਰੇ ਨੇ ਐਪ ਦੀ ਲਾਂਚਿੰਗ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਟਰਾਇਲ ਪੂਰਾ ਹੋਣ ਤੋਂ ਬਾਅਦ ਹੀ ਐਪ ਦੀ ਵਿਧੀਵਤ ਲਾਂਚਿੰਗ ਕੀਤੀ ਜਾਵੇਗੀ। ਹਾਲਾਂਕਿ, ਇਸ ਦੀ ਅਗਲੀ ਤਾਰੀਕ ਸਬੰਧੀ ਉਨ੍ਹਾਂ ਕੁਝ ਨਹੀਂ ਕਿਹਾ। ਗ਼ਰੀਬਾਂ ਨੂੰ ਮੁਫ਼ਤ ‘ਚ ਦਵਾਈ ਵੰਡਣ ਸਬੰਧੀ ਸਵਾਲ ‘ਤੇ ਪਤੰਜਲੀ ਦੇ ਬੁਲਾਰੇ ਤਿਜਾਰਾਵਾਲਾ ਨੇ ਦੱਸਿਆ ਕਿ ਪਤੰਜਲੀ ਦੀ ਅਜਿਹੀ ਭਾਵਨਾ ਹੈ ਕਿ ਜਿਹੜਾ ਦਵਾਈ ਖਰੀਦਣ ‘ਚ ਸਮਰੱਥ ਨਹੀਂ, ਉਸ ਨੂੰ ਮੁਫ਼ਤ ਦਵਾਈ ਮੁਹੱਈਆ ਕਰਵਾਈ ਜਾਵੇ।

Post Author: admin

Leave a Reply

Your email address will not be published. Required fields are marked *