ਵਿਧਾਇਕ ਧਾਲੀਵਾਲ ਨੇ ਪਿੰਡ ਕਾਂਸ਼ੀ ਨਗਰ ਵਿਖੇ ਸ਼ੁਰੂ ਕਰਵਾਇਆ ਗੰਦੇ ਨਾਲੇ ਦੀ ਸਫਾਈ ਦਾ ਕੰਮ

-ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਨਾਲ ਪਰੇਸ਼ਾਨ ਸੀ ਪਿੰਡ ਵਾਸੀ
ਫਗਵਾੜਾ 29 ਜੂਨ (  ਏਡੀਪੀ ਨਿਊਜ਼          ) ਫਗਵਾੜਾ ਸਬ-ਡਵੀਜਨ ਦੇ ਪਿੰਡ ਕਾਂਸ਼ੀ ਨਗਰ ਵਿਖੇ ਕਰੀਬ ਤਿੰਨ ਸਾਲ ਤੋਂ ਰੁਕੇ ਗੰਦੇ ਨਾਲੇ ਦੇ ਪਾਣੀ ਦੇ ਨਿਕਾਸ ਦਾ ਕੰਮ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਗ੍ਰਾਮ ਪੰਚਾਇਤ ਕਾਂਸ਼ੀ ਨਗਰ, ਸ੍ਰੀਮਤੀ ਮਿੰਦੋ, ਲਾਡੀ ਸਰਪੰਚ, ਕੁਲਵਿੰਦਰ ਕੁਮਾਰ ਸਰਪੰਚ ਚੱਕ ਹਕੀਮ, ਗੁਰਦੀਪ ਬੰਗੜ ਜਮਾਲਪੁਰ, ਗੁਲਜਾਰ ਸਿੰਘ ਸਰਪੰਚ ਅਕਾਲਗੜ੍ਹ, ਜਸਵਿੰਦਰ ਸਰਪੰਚ ਮਾਨਾਂਵਾਲੀ, ਬਲਵੀਰ ਕੁਮਾਰ ਪੰਚ, ਕੇਵਲ ਚੰਦ ਪੰਚ, ਸਰਬਜੀਤ ਕੌਰ ਪੰਚ, ਅਨੁਪਾਲ ਪੰਚ, ਮੋਰਨ ਲਾਲ ਪੰਚ ਨੇ ਵਿਧਾਇਕ ਧਾਲੀਵਾਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਗੰਦੇ ਨਾਲੇ ਦੀ ਸਫਾਈ ਨਾ ਹੋਣ ਨਾਲ ਉਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਫਗਵਾੜਾ ਦੇ ਪਿੰਡ ਕਾਂਸ਼ੀ ਨਗਰ ਵਿਖੇ ਗੰਦੇ ਨਾਲੇ ਦੀ ਸਫਾਈ ਅਤੇ ਪਾਣੀ ਦੀ ਨਿਕਾਸੀ ਦਾ ਕੰਮ ਸ਼ੁਰੂ ਕਰਵਾਉਂਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਹੋਰ।

ਗੰਦਾ ਪਾਣੀ ਇਸ ਵਿਚ ਦਲਦਲ ਦਾ ਰੂਪ ਧਾਰ ਚੁੱਕਾ ਸੀ ਅਤੇ ਜਹਿਰੀਲੇ ਕੀੜੇ ਪੈਦਾ ਹੋ ਰਹੇ ਸੀ ਨਾਲ ਹੀ ਵਾਤਾਵਰਣ ਵਿਚ ਹਰ ਸਮੇਂ ਬਦਬੂ ਰਹਿੰਦੀ ਸੀ ਪਰ ਹੁਣ ਉਹਨਾਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲੀ ਹੈ ਜਿਸ ਲਈ ਉਹ ਵਿਧਾਇਕ ਧਾਲੀਵਾਲ ਦੇ ਤਹਿ ਦਿਲੋਂ ਧੰਨਵਾਦੀ ਹਨ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸਤਵੀਰ ਸਿੰਘ ਸਾਬੀ ਵਾਲੀਆ, ਸੁਖਮਿੰਦਰ ਸਿੰਘ ਰਾਣੀਪੁਰ ਸਾਬਕਾ ਪ੍ਰਧਾਨ ਬਲਾਕ ਫਗਵਾੜਾ ਦਿਹਾਤੀ, ਜਗਜੀਤ ਬਿੱਟੂ ਮੈਂਬਰ ਮਾਰਕਿਟ ਕਮੇਟੀ, ਅਮਰਜੀਤ ਸਿੰਘ ਗਬਰੂ ਸਾਬਕਾ ਪ੍ਰਧਾਨ ਯੂਥ ਕਾਂਗਰਸ, ਬਲਜੀਤ ਸਿੰਘ ਭੁੱਲਾਰਾਈ ਆਦਿ ਹਾਜਰ ਸਨ।

Post Author: admin

Leave a Reply

Your email address will not be published. Required fields are marked *