ਕਵਿਤਾ/ ਮਜ਼ਦੂਰ/ ਸਤਨਾਮ ਸਿੰਘ


ਹੱਡ ਭੰਨਵੀ ਮਿਹਨਤ ਕਰਦੇ ਨੇ ਮਜ਼ਦੂਰ ।ਤੰਗੀਆਂ ਫੰਗੀਆਂ ਵੀ ਜਰਦੇ ਨੇ ਮਜ਼ਦੂਰ ।
ਡੱਬੇ ਚ ਰੋਟੀ,ਝੋਲੇ ਚ ਕੰਮ ਵਾਲੇ ਕੱਪੜੇ ਪਾ,ਸੁਭਾ ੨ ਲੇਬਰ ਚੋਕ ਚ ਖੜਦੇ ਨੇ ਮਜ਼ਦੂਰ ।
ਪੈਰ ੨ ਤੇ ਠੇਕੇਦਾਰ ਦੀਆਂ ਗੱਲਾਂ ਸੁਣਦੇ ,ਨਾਲੇ ਮਸਤੀ ਚ ਕੰਮ ਕਰਦੇ ਨੇ ਮਜ਼ਦੂਰ ।
ਇਨਾ ਦੀ ਭਾਵੇ ਜਿੱਦਾ ਮਰਜੀ ਲੰਘ ਗਈ ,ਪਰ ਅੋਲਾਦ ਨੂੰ ਛਾਵਾਂ ਕਰਦੇ ਨੇ ਮਜਦੂਰ ।
ਦਿਹਾੜੀ ਨਾ ਭੰਨਦੇ ਭਾਵੇ ਢਿੱਲੇ ਮੱਠੇ ਹੋਣ ,ਆਪਣੇ ਤਨ ਤੇ ਦੁੱਖੜੇ ਜਰਦੇ ਨੇ ਮਜ਼ਦੂਰ ।
ਇਨਾ ਦੇ ਹੱਕਾ ਵੱਲ ਕੋਈ ਗੋਰ ਨਾ ਕਰਦਾ ,ਫਿਰ ਰੋਸ ਮੁਜ਼ਾਹਰੇ ਵੀ ਕਰਦੇ ਨੇ ਮਜ਼ਦੂਰ ।
ਮੁੜਕੋ ਮੁੜਕੀ ਹੋਏ ਰਹਿੰਦੇ ਸਾਰਾ ਦਿਨ ਹੀ,ਸੱਤੀ,ਠੰਢੇ ਤੱਤੇ ਦਾ ਘੁੱਟ ਭਰਦੇ ਨੇ ਮਜ਼ਦੂਰ ।


ਸੱਤੀ ਉਟਾਲਾਂ ਵਾਲਾ ..ਨੇੜੇ ਜਾਡਲਾ .. ਸ਼.ਭ.ਸਿੰਘ ਨਗਰ

Post Author: admin

Leave a Reply

Your email address will not be published. Required fields are marked *