ਪੰਜਾਬ ਦੀ ਬਹੁ-ਚਰਚਿਤ ਸਿਆਸੀ ਹਸਤੀ ਨਵਜੋਤ ਸਿੰਘ ਸਿੱਧੂ, ਜੋ ਇਸ ਵੇਲੇ ਕਾਂਗਰਸ ਦੇ ਨੇਤਾ ਹਨ, ਬਾਰੇ ਕਿਆਸ ਅਰਾਈਆਂ ਚੱਲ ਰਹੀਆਂ ਹਨ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਹ ਲੋਕ ਸਭਾ ਮੈਂਬਰ ਵੀ ਰਹੇ ਹਨ, ਪੰਜਾਬ ਦੀ ਕੈਬਨਿਟ ‘ਚ ਮੰਤਰੀ ਵੀ ਬਣੇ ਰਹੇ। ਇਸ ਵੇਲੇ ਕਾਂਗਰਸੀ ਐਮ.ਐਲ.ਏ. ਹਨ। ਲੰਮਾ ਸਮਾਂ ਉਹ ਭਾਜਪਾ ਵਿੱਚ ਰਹੇ। ਅਕਾਲੀ-ਭਾਜਪਾ ਗੱਠਜੋੜ ਸਮੇਂ ਬਣੀ ਵਜ਼ਾਰਤ ਵੇਲੇ, ਸਿੱਧੂ ਜੋੜੀ ਦੀ ਕੋਈ ਸੱਦ-ਪੁੱਛ ਨਾ ਰਹੀ ਅਤੇ ਉਹਨਾ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ‘ਚ ਜਾਣ ਦਾ ਮਨ ਬਣਾਇਆ, ਮੁੱਖ ਮੰਤਰੀ ਦੀ ਕੁਰਸੀ ਮੰਗੀ ਪਰ ਘਟਨਾ ਹੀ ਸਮਝੋ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਸ ਕਾਂਗਰਸ ਵਿੱਚ ਜਿਸ ਦੇ ਵਿਰੋਧ ਵਿੱਚ ਉਹਨਾ ਬਹੁਤ ਹੀ ਤਿੱਖੀਆਂ ਟਿੱਪਣੀਆਂ ਕੀਤੀਆਂ ਹੋਈਆਂ ਸਨ। ਹੁਣ ਭਾਜਪਾ ‘ਚ ਉਹਨਾ ਦਾ ਵਾਪਸ ਮੋੜਾ ਨਹੀਂ ਹੋ ਸਕਦਾ। ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਸਨੂੰ ਖੂੰਜੇ ਲਾਇਆ ਹੋਇਆ ਹੈ। ਹੁਣ ਉਹ ਫਿਰ ਆਮ ਆਦਮੀ ਪਾਰਟੀ ‘ਚ ਇਸ ਸ਼ਰਤ ਤੇ ਜਾਣਾ ਚਾਹੁੰਦੇ ਹਨ ਕਿ ਉਹ ਆਮ ਆਦਮੀ ਪਾਰਟੀ ‘ਚ ਮੁੱਖ ਮੰਤਰੀ ਦੇ ਚਿਹਰੇ ਵਜੋਂ 2022 ‘ਚ ਪੰਜਾਬ ਵਿਧਾਨ ਸਭਾ ਚੋਣ ਲੜਨ।
ਪਰ ਸਮਝ ਨਹੀਂ ਆ ਰਿਹਾ ਇਸ ਸਭ ਕੁਝ ‘ਚ ਅਸੂਲ ਕਿੱਥੇ ਹਨ?