ਸੰਪਾਦਕੀ/ ਨਹੀਂ ਹੋ ਰਿਹਾ ਪ੍ਰਵਾਸੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਅੰਤ/ ਗੁਰਮੀਤ ਸਿੰਘ ਪਲਾਹੀ

ਪੱਤਰਕਾ ਡਾਟ ਕਾਮ ‘ਚ ਛਪੀ ਇੱਕ ਰਿਪੋਰਟ ਮੁਤਾਬਿਕ ਦੇਸ਼ ਭਰ ਵਿੱਚ ਭਟਕ ਰਹੇ 667 ਮਜ਼ਦੂਰ 24 ਮਈ 2020 ਤੱਕ ਆਪਣੀ ਜਾਨ ਗਵਾ ਚੁੱਕੇ ਹਨ। ਇਸ ਦਾ ਕਾਰਨ ਹੈ ਰਸਤਿਆਂ ਵਿੱਚ ਮਜ਼ਦੂਰਾਂ ਨੂੰ ਵਹੀਕਲਾਂ ਵਲੋਂ ਕੁਚਲਣਾ, ਭੁੱਖ ਅਤੇ ਥਕਾਨ ਆਦਿ। ਜ਼ਿੰਦਲ ਗਲੋਬਲ ਸਕੂਲ ਵਿੱਚ ਸਹਾਇਕ ਪ੍ਰੋਫੈਸਰ ਅਮਨ, ਏਮੋਰੀ ਯੂਨੀਵਰਸਿਟੀ ਵਿੱਚ ਪੀ.ਐਚ.ਡੀ. ਵਿਦਿਆਰਥਣ ਕਨਿਕਾ ਸ਼ਰਮਾ. ਸਿਰੇਕਊਜ ਯੂਨੀਵਰਸਿਟੀ ਵਿੱਚ ਪੀ.ਐਚ.ਡੀ. ਵਿਦਿਆਰਥਣ ਰਹੀ ਕ੍ਰਿਸ਼ਨਾ ਅਤੇ ਪਬਲਿਕ ਇੰਟਰੇਸਟ ਟੈਕਨੌਲੋਜਿਸਟ ਥੇਜਲ ਜੀਐਨ ਨੇ ਇਸ ਸਬੰਧ ਵਿੱਚ ਮੀਡੀਆ ਰਿਪੋਰਟਾਂ ਨੂੰ ਅਧਾਰ ਬਣਾਕੇ ਇੱਕ ਸੂਚੀ ਤਿਆਰ ਕੀਤੀ ਹੈ, ਜਿਸ ਅਨੁਸਾਰ ਥਕਾਵਟ ਨਾਲ 42, ਭੁੱਖ ਨਾਲ 114, ਪੁਲਿਸ ਦੀ ਕਰੂਰਤਾ ਕਾਰਨ 12, ਇਲਾਜ ਦੀ ਘਾਟ ਕਾਰਨ 54, ਸੜਕ ਹਾਦਸਿਆਂ ਕਾਰਨ 205, ਸ਼ਰਾਬ ਜਾਂ ਖੁਦਕੁਸ਼ੀ ਕਾਰਨ 50, ਡਰ ਅਤੇ ਇੱਕਲੇਪਨ ਨਾਲ 120 ਅਤੇ ਹੋਰ ਕਾਰਨਾਂ ਨਾਲ 20 ਮਜ਼ਦੂਰ ਮਾਰੇ ਗਏ ਹਨ।

ਲੌਕਡਾਊਨ ‘ਚ ਜਿੰਨੀ ਬੇਬਸੀ ਪ੍ਰਵਾਸੀ ਮਜ਼ਦੂਰਾਂ ਨੇ ਹੰਢਾਈ ਹੈ, ਭੁੱਖੇ ਪਿਆਸੇ  ਰਹਿਕੇ ਦੁੱਖ ਸਹੇ ਹਨ, ਸ਼ਾਇਦ ਕਿਸੇ ਹੋਰ ਵਰਗ ਨੇ ਇੰਨੇ ਦੁੱਖ ਨਾ ਸਹੇ ਹੋਣ।  ਲੌਕਡਾਊਨ ਭਾਵੇਂ ਖੁਲ੍ਹਣ ਕਿਨਾਰੇ ਹੈ, ਪਰ ਆਮ ਲੋਕਾਂ ਦੇ ਦੁੱਖ ਨਹੀਂ ਘਟੇ। ਸਮੱਸਿਆਵਾਂ ਨਹੀਂ ਮੁੱਕੀਆਂ। ਸਰਕਾਰੀ ਬੇਰੁਖੀ ਉਹਨਾ ਦੀਆਂ ਸਮੱਸਿਆਵਾਂ ‘ਚ ਹੋਰ ਵਾਧਾ ਕਰ ਰਹੀ ਹੈ। ਸ਼ਾਇਦ ਇਸ ਸਦੀ ਦੀ ਇਹ ਸਭ ਤੋਂ ਵੱਡੀ ਤ੍ਰਾਸਦੀ ਹੈ ਕਿ ਵਿਗਿਆਨਕ ਯੁੱਗ ਵਿੱਚ ਇਹ ਬੇਬਸ ਲੋਕ ਪੈਰੀਂ ਤੁਰਨ ‘ਤੇ ਮਜ਼ਬੂਰ ਹੋ ਰਹੇ ਹਨ।

Post Author: admin

Leave a Reply

Your email address will not be published. Required fields are marked *