ਸੰਪਾਦਕੀ/ ਗੱਲੀਂ ਬਾਤੀਂ ਮੈਂ ਵੱਡੀ……/ ਗੁਰਮੀਤ ਸਿੰਘ ਪਲਾਹੀ

ਮੋਦੀ ਜੀ ਹਰ ਮਹੀਨੇ ‘ਮਨ ਕੀ ਬਾਤ’ ਕਰਦੇ ਹਨ। ਉਹ ਹਰ ਵਰਗ ਦੇ ਲੋਕਾਂ ਨਾਲ, ਉਹਨਾ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਹਨ। ਸਮੱਸਿਆਵਾਂ ਦਾ ਹੱਲ ਸੁਝਾਉਂਦੇ ਹਨ ਪਰ ਉਹਨਾ ਦਾ ਹੱਲ ਨਹੀਂ ਕਰਦੇ। ਸਮੱਸਿਆਵਾਂ ਲਟਕਦੀਆਂ ਰਹਿੰਦੀਆਂ ਹਨ। ਲੋਕ ਪ੍ਰੇਸ਼ਾਨ ਹੋਏ ਰਹਿੰਦੇ ਹਨ। ਹੁਣ ਆਪਣੀ ਸਰਕਾਰ ਦਾ ਪਹਿਲਾ ਸਾਲ ਪੂਰੇ ਹੋਣ ‘ਤੇ ਉਹਨਾ ਤਿੰਨ ਸਫ਼ਿਆਂ ਦੀ ਚਿੱਠੀ ਭਾਰਤੀ ਲੋਕਾਂ ਦੇ ਨਾਮ ਲਿਖੀ ਹੈ।

ਚਿੱਠੀ ‘ਚ ਉਹਨਾ ਲਿਖਿਆ ਹੈ ਕਿ ਅਸੁਵਿਧਾ ਕਿਤੇ ਆਫ਼ਤ ‘ਚ ਨਾ ਬਦਲ ਜਾਵੇ। ਛੇ ਸਾਲਾਂ ਵਿੱਚ ਮੋਦੀ ਸਾਹਿਬ ਨੇ ਗੱਲਾਂ ਵੱਧ ਅਤੇ ਕੰਮ ਘੱਟ ਕੀਤਾ ਹੈ। ਉਹਨਾ ਚਰਚਾ ਤਾਂ ਇਹ ਕੀਤੀ ਹੈ ਕਿ ਉਹਨਾ ਦੀ ਸਰਕਾਰ ਗਰੀਬ ਪੱਖੀ ਹੈ ਅਤੇ ਇਹਨਾ ਸਾਲਾਂ ਵਿੱਚ ਸਰਕਾਰ ਨੇ ਵੱਡੀਆਂ ਉਪਲੱਬਧੀਆਂ ਕੀਤੀਆਂ ਹਨ। ਉਹਨਾ ਨੇ ਕਿਸਾਨਾਂ, ਛੋਟੇ ਦੁਕਾਨਦਾਰਾਂ, ਮਛੇਰਿਆਂ, ਵਪਾਰੀਆਂ ਆਦਿ ਦੇ ਹਿੱਤਾਂ ਲਈ ਚੁੱਕੇ ਗਏ ਕਦਮਾਂ ਦੀ ਗੱਲ ਵੀ ਇਸ ਚਿੱਠੀ ‘ਚ ਕੀਤੀ ਹੈ।

 ਪਰ ਕੀ ਕਿਸਾਨਾਂ ਦੇ ਮਸਲੇ ਹੱਲ ਹੋਏ ਹਨ? ਕੀ ਗਰੀਬਾਂ ਦੀ ਭੁੱਖ ਘਟੀ ਹੈ? ਕੀ ਗਰੀਬਾਂ ਦੀ ਹਾਲਤ ਸੁਧਰੀ ਹੈ? ਕੀ ਸਿਰਫ਼ 500 ਰੁਪਏ ਗਰੀਬ ਦੇ ਖਾਤੇ ‘ਚ ਪਾਉਣ ਨਾਲ ਗਰੀਬ ਬਚ ਜਾਏਗਾ? ਕੀ ਆਫ਼ਤ ਦੇ ਸਮੇਂ ਦੋ ਮਹੀਨੇ ਅਨਾਜ਼ ਦੀਆਂ  ਕਿੱਟਾਂ ਨਾਲ ਮਜ਼ਦੂਰ ਦੀ ਭੁੱਖ ਦੂਰ ਹੋਏਗੀ? ਕੀ 20 ਲੱਖ ਕਰੋੜੀ  ਪੈਕੇਜ  ਨਾਲ ਗਰੀਬ, ਆਮ ਆਦਮੀ, ਕਿਸਾਨ, ਵਿਦਿਆਰਥੀ, ਮਜ਼ਦੂਰ, ਛੋਟੇ ਦੁਕਾਨਦਾਰ ਤਬਕੇ ਨੂੰ ਕੋਈ ਲਾਭ ਹੋਏਗਾ? ਕੀ ਗੱਲੀਂ ਬਾਤੀਂ ਲੋਕਾਂ ਦੀਆਂ ਗੱਲਾਂ ਕਰਕੇ ਲੋਕਾਂ ਦਾ ਢਿੱਡ ਭਰਿਆ ਜਾਏਗਾ? ਉਹ ਅਜੋਕੇ  ਸਮੇਂ ਦੇ ਮੁਸੀਬਤ ਵਿਚੋਂ ਬਾਹਰ ਆ ਸਕਣਗੇ?

Post Author: admin

1 thought on “ਸੰਪਾਦਕੀ/ ਗੱਲੀਂ ਬਾਤੀਂ ਮੈਂ ਵੱਡੀ……/ ਗੁਰਮੀਤ ਸਿੰਘ ਪਲਾਹੀ

    ਸ਼ਮਸ਼ੇਰ ਸਿੰਘ ਘੁਮਾਣ

    (May 30, 2020 - 9:20 pm)

    ਅਪਣੇ ਮਨ ਦੀ ਹੀ ਬਾਤ ਹੁੰਦੀ ਹੈ।ਜਨਤਾ ਦੇ ਮਨ ਦੀ ਬਾਤ ਤਾਂ ਹੁੰਦੀ ਹੀ ਨਹੀਂ ।ਜਦ ਪ੍ਰੈਸ ਕਾਨਫਰੰਸ ਹੋਣੀ ਹੀ ਨਹੀਂ ਸਵਾਲ ਪੁੱਛਣਾ , ਕਰਨਾ ਤਾਂ ਦੂਰ ਦੀ ਗਲ ਉਠਾ ਹੀ ਨਹੀਂ ਸਕਦੇ ਫਿਰ ਚਾਹੇ ਗੱਲੀਂ ਬਾਤੀਂ ਮਜਦੂਰਾਂ ਨੂੰ ਜਹਾਜੇ ਚੜਾ ਦਿਉ ਤੇ ਪੰਦਰਾਂ ਪੰਦਰਾਂ ਲੱਖ ਖਾਤੇ ਵਿੱਚ ਪਾ ਦਿਉ ਕੌਣ ਕੁੱਝ ਕਹਿ ਸਕਦਾ ਹੈ ।

Leave a Reply

Your email address will not be published. Required fields are marked *