ਸੰਪਾਦਕੀ/ ਲੁੱਟ-ਖਸੁੱਟ ਦਾ ਦੌਰ/ ਗੁਰਮੀਤ ਸਿੰਘ ਪਲਾਹੀ

ਜਿਵੇਂ ਯੁੱਧ ਦੇ ਸਮਿਆਂ ‘ਚ ਚੀਜ਼ਾਂ ਦੇ ਭਾਅ ਵਧਾ ਦਿੱਤੇ ਜਾਂਦੇ ਹਨ,  ਐਮਰਜੈਂਸੀ ਲਾਗੂ ਕਰ ਦਿੱਤੀ ਜਾਂਦੀ ਹੈ ਅਤੇ ਲੋਕ ਡਰ, ਦਹਿਸ਼ਤ ਦੇ ਮਾਹੌਲ ਵਿੱਚ ਜੀਊਣ ਲਈ ਬੇਬਸ ਹੋ ਜਾਂਦੇ ਹਨ ਉਵੇਂ ਹੀ ਮੌਜੂਦਾ ਆਫ਼ਤ ਸਮੇਂ ਹੋ ਰਿਹਾ ਹੈ।

ਵਪਾਰੀਆਂ, ਵਿਚੋਲਿਆਂ, ਕਾਰਪੋਰੇਟੀਆਂ, ਸਭਨਾ ਨੇ ਲੋਕਾਂ ਦੀ ਲੁੱਟ-ਖਸੁੱਟ ਕਰਨੀ ਸ਼ੁਰੂ ਕਰ ਦਿੱਤੀ ਹੋਈ ਹੈ। ਸਭ ਤੋਂ ਵੱਧ ਲੁੱਟ ਦਵਾਈਆਂ ਬਨਾਉਣ ਵਾਲੀਆਂ ਕੰਪਨੀਆਂ ਕਰ ਰਹੀਆਂ ਹਨ, ਜਿਹੜੀਆਂ  ਹਰ ਨਵੇਂ ਆਉਣ ਵਾਲੇ ਦਿਨ ਦਵਾਈਆਂ ਦੇ ਭਾਅ ਵਧਾ ਰਹੀਆਂ ਹਨ। ਸੈਨੇਟਾਈਜ਼ਰ ਅਤੇ ਮਾਸਕਾਂ ਕਾਰਨ ਤਾਂ ਲੋਕਾਂ ਦੀਆਂ ਜੇਬਾਂ ਵਿੱਚੋਂ ਇਹਨਾ ਨੇ ਪੈਸੇ ਵਟੋਰ ਲਏ ਹਨ। ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਾਅ ਵਧੇ ਹਨ। ਸਟੋਰਾਂ ਵਾਲੇ ਜਿਹੜੇ ਪਹਿਲਾਂ ਚੀਜ਼ਾਂ ਦੇ ਮੁੱਲ ਉਤੇ ਛੋਟ ਦਿਆ ਕਰਦੇ ਸਨ, ਉਹਨਾ ਨੇ ਲਿਖਤ ਮੁੱਲ ਉਤੇ ਚੀਜ਼ਾਂ ਵੇਚਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ ਅਤੇ ਇੰਜ ਲੋਕਾਂ ਦੀ ਲੁੱਟ-ਖਸੁੱਟ ਦਾ ਦੌਰ ਜਾਰੀ ਹੈ।

ਕਿਸਾਨਾਂ ਦੀ ਜ਼ਾਅਲੀ ਬੀਜ਼ਾਂ ਦੀ ਵੇਚ-ਵੱਟਤ ਉਤੇ ਲੁੱਟ ਹੋ ਰਹੀ ਹੈ। ਖਾਦਾਂ ਉਤੇ ਲੁੱਟ ਹੋ ਰਹੀ ਹੈ। ਕੋਈ ਵੀ ਇਹੋ ਜਿਹਾ ਕਾਰੋਬਾਰੀ ਨਹੀਂ ਜਿਹੜਾ ਇਸ ਹਫੜਾ-ਤਫੜੀ ਦੇ ਸਮੇਂ ਸਹੀ ਦੁਕਾਨਦਾਰੀ ਕਰ ਰਿਹਾ ਹੋਵੇ।

ਆਫ਼ਤ ਦੇ ਇਸ ਸਮੇਂ ਲੁੱਟ-ਖਸੁੱਟ ਦਾ  ਇਹ ਦੌਰ ਘਾਤਕ ਹੈ, ਜਿਹੜਾ ਮਨੁੱਖੀ ਜ਼ਿੰਦਗੀਆਂ ਨੂੰ ਹੋਰ ਕਸ਼ਟਦਾਇਕ ਬਣਾਏਗਾ।

Post Author: admin

Leave a Reply

Your email address will not be published. Required fields are marked *