ਸੰਪਾਦਕੀ/ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਸੁਵਿਧਾਵਾਂ / ਗੁਰਮੀਤ ਸਿੰਘ ਪਲਾਹੀ

ਜਿਥੇ ਕੋਰੋਨਾ ਆਫ਼ਤ ਨਾਲ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਕਾਮੇ ਮੂਹਰਲੀਆਂ ਸਫ਼ਾਂ ‘ਚ ਯੁੱਧ ਲੜ ਰਹੇ ਹਨ, ਉਥੇ ਹੋਰ ਸਰਕਾਰੀ ਮੁਲਾਜ਼ਮ ਇਸ ਯੁੱਧ ਵਿੱਚ ਬਰਾਬਰ ਦੇ ਭਾਗੀਦਾਰ ਬਣਕੇ ਆਪਣੀਆਂ ਸੇਵਾਵਾਂ ਲੋਕ ਸੁਰੱਖਿਆ ਅਤੇ ਸੁਵਿਧਾਵਾਂ ਨੂੰ ਬਰਕਰਾਰ ਰੱਖਣ ਲਈ ਨਿਭਾਅ ਰਹੇ ਹਨ। ਇਹਨਾ ਮੁਲਾਜ਼ਮਾਂ ਵਿੱਚ ਸਰਕਾਰ ਦੇ ਪੱਕੇ, ਕੱਚੇ ਮੁਲਾਜ਼ਮ, ਦਿਹਾੜੀਦਾਰ ਮੁਲਾਜ਼ਮ, ਵੱਧ ਤਨਖਾਹਾਂ ਅਤੇ ਘੱਟ ਤਨਖਾਹਾਂ ਲੈਣ ਵਾਲੇ ਅਤੇ ਆਸ਼ਾ ਵਰਕਰ ਤੱਕ ਸ਼ਾਮਲ ਹਨ, ਜਿਹਨਾ ਨੂੰ ਨਿਗੁੱਣੀਆਂ ਤਨਖਾਹਾਂ ਮਿਲਦੀਆਂ ਹਨ, ਪਰ ਕੰਮ ਉਹਨਾ ਤੋਂ ਬਹੁਤ ਜਿਆਦਾ ਲਿਆ ਜਾਂਦਾ ਹੈ।

ਬਿਨ੍ਹਾਂ ਸ਼ੱਕ, ਪੰਜਾਬ ਦੇ ਖਜ਼ਾਨੇ ਉਤੇ ਵੱਡਾ ਬੋਝ ਹੈ, ਆਮਦਨ ਦੇ ਸਾਧਨ ਵੀ ਸੀਮਤ ਹਨ। ਪੈਸਿਆਂ ਬਿਨ੍ਹਾਂ ਸਰਕਾਰੀ ਸ਼ਾਸਨ ਵੀ ਨਹੀਂ ਰੁੜਨਾ ਅਤੇ ਸਰਕਾਰ ਨੂੰ ਕਰਜ਼ਾ ਲੈਕੇ ਹੀ ਕੰਮ ਕਰਨਾ ਪੈਣਾ ਹੈ। ਆਫ਼ਤ ਦੇ ਸਮੇਂ ਇਸ ਮਾਮਲੇ ਉਤੇ ਢਿੱਲ ਨਹੀਂ ਕੀਤੀ ਜਾਣੀ ਚਾਹੀਦੀ। ਕਰਜ਼ਾ ਲੈਕੇ  ਹੀ ਸਹੀ ਪਰ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਤੇ ਹੋਰ ਸੁਵਿਧਾਵਾਂ ਮਿਲਣੀਆਂ ਹੀ ਚਾਹੀਦੀਆਂ ਹਨ ਤਾਂ ਕਿ ਉਹ ਜੋਸ਼ ਨਾਲ ਆਪਣੀ ਸਰਕਾਰੀ ਡਿਊਟੀ  ਨਿਭਾਅ ਸਕਣ। ਆਸ਼ਾ ਵਰਕਰਾਂ ਦੇ ਭੱਤੇ/ ਤਨਖਾਹਾਂ ਵਧਾਉਣਾ ਇਸ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਹ  ਮੁਲਾਜ਼ਮ ਜੋ ਜ਼ਮੀਨੀ ਪੱਧਰ ਉਤੇ ਲੋਕ ਸੇਵਾ ‘ਚ ਹਨ, ਹੋਰ ਵੀ ਜ਼ਜ਼ਬੇ ਨਾਲ ਕੰਮ ਕਰ ਸਕਣ। ਕੇਂਦਰ ਸਰਕਾਰ ਨੇ ਵੱਡੇ ਪੈਕੇਜ ਦੇ ਕੇ ਆਰਥਿਕਤਾ ਨੂੰ  ਮਜ਼ਬੂਤ ਕਰਨ ਦੀ ਗੱਲ ਕੀਤੀ ਹੈ, ਪਰ ਕੁਝ ਲੋਕਾਂ ਪੱਲੇ ਦੋ ਮਹੀਨਿਆਂ ਦਾ ਰਾਸ਼ਨ  ਪਾਕੇ ਜਾਂ 500 ਰੁਪਏ  ਕੁਝ ਲੋਕਾਂ ਦੇ ਖਾਤਿਆਂ  ‘ਚ ਪਾਕੇ ਜਾਂ ਕਿਸਾਨਾਂ ਨੂੰ 2000 ਰੁਪਏ  ਦੇਕੇ  ਸਰਕਾਰ ਸੁਰਖਰੂ ਹੋ ਗਈ ਸਮਝਦੀ ਹੈ।  ਮੁਲਾਜ਼ਮਾਂ  ਵੱਲ ਵੀ ਜਿਸ ਢੰਗ ਨਾਲ  ਧਿਆਨ ਦੇਣ ਦੀ ਲੋੜ ਹੈ, ਉਹ ਸਰਕਾਰਾਂ ਵਲੋਂ  ਨਹੀਂ ਦਿੱਤਾ ਗਿਆ। ਸਰਕਾਰਾਂ  ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਅਤੇ ਹੋਰ ਸੁਵਿਧਾਵਾਂ ਦੇਣ ਤਾਂ ਕਿ ਆਫ਼ਤ ਨਾਲ ਲੜ ਰਹੇ ਯੋਧੇ ਤਕੜੇ ਹੋ ਕੇ ਲੜ ਸਕਣ।

Post Author: admin

Leave a Reply

Your email address will not be published. Required fields are marked *