32 ਸਾਲਾਂ ਮਗਰੋਂ ਆਸਟਰੀਆ ਹੱਥੋਂ ਜਰਮਨੀ ਨੂੰ ਹਾਰ

ਜਰਮਨੀ ਨੂੰ ਅਭਿਆਸ ਮੈਚ ਦੌਰਾਨ ਅੱਜ ਆਸਟਰੀਆ ਹੱਥੋਂ 1-2 ਗੋਲਾਂ ਨਾਲ ਹਾਰ ਝੱਲਣੀ ਪਈ। ਜਰਮਨੀ 32 ਸਾਲਾਂ ਬਾਅਦ ਆਸਟਰੀਆ ਹੱਥੋਂ ਹਾਰਿਆ ਹੈ। ਦੂਜੇ ਪਾਸੇ, ਜਰਮਨੀ ਦੇ ਗੋਲਕੀਪਰ ਮੈਨੂਅਲ ਨੂਯੇਰ ਨੇ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਫਿੱਟਨੈੱਸ ਸਾਬਤ ਕਰ ਦਿੱਤੀ ਹੈ। ਨੂਯੇਰ ਨੇ ਅੱਠ ਮਹੀਨਿਆਂ ਮਗਰੋਂ ਮੈਦਾਨ ’ਤੇ ਵਾਪਸੀ ਕੀਤੀ ਹੈ। ਉਹ ਦੂਜੇ ਹਾਫ਼ ਵਿੱਚ ਆਸਟਰਿਆਈ ਖਿਡਾਰੀਆਂ ਵੱਲੋਂ ਕੀਤੇ ਗੋਲਾਂ ਦਾ ਬਚਾਅ ਨਹੀਂ ਕਰ ਸਕਿਆ। ਇਸ ਤੋਂ ਪਹਿਲਾਂ ਮੇਸੁਤ ਓਜ਼ਿਲ ਨੇ ਜਰਮਨੀ ਨੂੰ ਲੀਡ ਦਿਵਾਈ ਸੀ।
ਇਹ ਹਾਰ ਕੋਚ ਜੋਕਿਮ ਲੋਵ ਨੂੰ ਪ੍ਰੇਸ਼ਾਨ ਕਰਨ ਵਾਲੀ ਹੈ ਕਿਉਂਕਿ ਵਿਸ਼ਵ ਕੱਪ ਸ਼ੁਰੂ ਹੋਣ ਵਿੱਚ ਲਗਪਗ ਦਸ ਦਿਨ ਹੀ ਬਚੇ ਹਨ। ਵਿਸ਼ਵ ਚੈਂਪੀਅਨ ਜਰਮਨੀ ਪਿਛਲੇ ਪੰਜ ਮੈਚਾਂ ਵਿੱਚ ਜਿੱਤ ਦਰਜ ਨਹੀਂ ਕਰ ਸਕਿਆ। ਉਸ ਨੂੰ ਮਾਰਚ ਦੌਰਾਨ ਬਰਾਜ਼ੀਲ ਨੇ ਇੱਕ ਗੋਲ ਨਾਲ ਹਰਾਇਆ ਸੀ। ਆਸਟਰੀਆ ਨੇ 32 ਸਾਲ ਮਗਰੋਂ ਪਹਿਲੀ ਵਾਰ ਜਰਮਨੀ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਆਸਟਰੀਆ ਨੇ ਆਪਣੇ ਗੁਆਂਢੀ ਮੁਲਕ ਨੂੰ ਅਕਤੂਬਰ 1986 ਦੌਰਾਨ ਵਿਆਨਾ ਵਿੱਚ 4-1 ਨਾਲ ਹਰਾਇਆ ਸੀ। ਉਸ ਸਮੇਂ ਰੂਡੀ ਵੌਲਰ ਨੇ ਹੀ ਪੱਛਮੀ ਜਰਮਨੀ ਲਈ ਇੱਕੋ-ਇੱਕ ਗੋਲ ਕੀਤਾ ਸੀ। ਵਿਸ਼ਵ ਕੱਪ ਲਈ ਜਰਮਨੀ ਆਪਣੀ 23 ਮੈਂਬਰੀ ਟੀਮ ਦਾ ਐਲਾਨ ਸੋਮਵਾਰ ਨੂੰ ਕਰੇਗਾ।

Post Author: admin

Leave a Reply

Your email address will not be published. Required fields are marked *